ਸੇਂਟ ਸੋਲਜਰ ਵਿੱਚ ਜਸਮੀਤ ਕੌਰ ਮਿਸ ਅਤੇ ਏਨਥਨੀ ਮਿਸਟਰ ਫਰੇਸ਼ਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 February 2018

ਸੇਂਟ ਸੋਲਜਰ ਵਿੱਚ ਜਸਮੀਤ ਕੌਰ ਮਿਸ ਅਤੇ ਏਨਥਨੀ ਮਿਸਟਰ ਫਰੇਸ਼ਰ

ਜਲੰਧਰ 3 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਨਵੇਂ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਣ ਦੇ ਮੰਤਵ ਨਾਲ ਫਰੇਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ, ਸਟਾਫ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਪਾਰਟੀ ਦੀ ਸ਼ੁਰੁਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਗਣੇਸ਼ ਵੰਦਨਾ ਦੇ ਨਾਲ ਹੋਈ। ਇਸ ਮੌਕੇ 'ਤੇ ਵਿਦਿਆਰਥੀਆਂ ਵਲੋਂ ਸਕਿਟ, ਪੰਜਾਬੀ ਡਾਂਸ, ਭੰਗੜਾ, ਗਿੱਧਾ, ਕੋਰਿਉਗਰਾਫੀ, ਵੇਸਟਨ ਡਾਂਸ ਅਤੇ ਮਾਡਲਿੰਗ ਪੇਸ਼ ਕਰ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ। ਇਸਦੇ ਇਲਾਵਾ ਅਧਿਆਪਕਾਂ ਲਈ ਗੇਮਸ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਸਮੀਤ ਕੌਰ ਨੂੰ ਮਿਸ ਫਰੇਸ਼ਰ, ੲੈਨਥਨੀ ਨੂੰ ਮਿਸਟਰ ਫਰੇਸ਼ਰ, ਮੋਨਿਕਾ ਨੂੰ ਮਿਸ ਪਰਸਨਾਲਿਟੀ, ਲੁਕੀ ਨੂੰ ਮਿਸਟਰ ਪਰਸਨਾਲਿਟੀ, ਨਵਦੀਪ ਕੌਰ ਨੂੰ ਮਿਸ ਚਾਰਮਿੰਗ, ਨਿਤੀਨ ਨੂੰ ਮਿਸਟਰ ਹੈਂਡਸਮ ਚੁਣਿਆ ਗਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਸ਼੍ਰੀਮਤੀ ਸੇਠੀ ਨੇ ਵਿਦਿਆਰਥੀਆਂ ਨੂੰ ਟਾਇਟਲ ਦੇਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਉਨ੍ਹਾਂਨੂੰ ਸੰਸਥਾ ਦੇ ਨਿਯਮ ਦੱਸੇ।

No comments:

Post Top Ad

Your Ad Spot