ਸੇਂਟ ਸੋਲਜਰ ਮਾਡਲ ਹਾਉਸ ਵਿੱਚ ਫੇਅਰਵੈਲ ਪਾਰਟੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 22 February 2018

ਸੇਂਟ ਸੋਲਜਰ ਮਾਡਲ ਹਾਉਸ ਵਿੱਚ ਫੇਅਰਵੈਲ ਪਾਰਟੀ

  • ਯਾਦ ਆਏਗੇ ਜ਼ੇ ਪੱਲ ਗਾਕੇ ਵਿਦਿਆਰਥੀਆਂ ਨੇ ਸਭ ਨੂੰ ਕੀਤਾ ਭਾਵੁਕ
ਜਲੰਧਰ 22 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਡਲ ਹਾਉਸ ਬ੍ਰਾਂਚ ਵਿੱਚ 10ਵੀਂ ਅਤੇ 12 ਵੀਂ ਦੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪ੍ਰੋ.ਚੇਅਰਮੈਨ ਪਿ੍ਰੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪਿ੍ਰੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਵਲੋਂ ਕੀਤਾ ਗਿਆ। ਵਿਦਿਆਰਥੀਆਂ ਨੇ ਗਰੁੱਪ ਡਾਂਸ, ਗੀਤ, ਫੋਕ ਗੀਤ, ਗਿੱਧਾ, ਭੰਗੜਾ ਆਦਿ ਪੇਸ਼ ਕੀਤੇ। ਸੀਨਿਅਰ ਵਿਦਿਆਰਥੀਆਂ ਲਈ ਵੱਖ ਵੱਖ ਗੇਮਸ ਅਤੇ ਮਾਡਲਿੰਗ ਵੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਯਾਦ ਆਏਗੇ ਜ਼ੇ ਪੱਲ ਗਾਉਂਦੇ ਹੋਏ ਆਪਣੀਆਂ ਸਕੂਲ ਦੀਆਂ ਯਾਦਾਂ ਨੂੰ ਸਭ ਨਾਲ ਸਾਂਝੀਆ ਕੀਤੀਆ। ਇਸਦੇ ਨਾਲ ਹੀ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸਵਾਲ, ਜਵਾਬ ਰਾਉਂਦ ਵੀ ਕੀਤਾ ਗਿਆ। 12 ਵੀਂ ਦੇ ਵਿਦਿਆਰਥੀਆਂ ਵਿੱਚ ਸੌਰਭ ਸ਼ਰਮਾ ਨੂੰ ਮਿਸਟਰ ਫੇਅਰਵੈਲ, ਅੰਚਲ ਨੂੰ ਮਿਸ ਫੇਅਰਵੈਲ, ਤਰੁਣ ਨੂੰ ਬੈਸਟ ਪਰਸਨੈਲਿਟੀ, ਮੁਸਕਾਨ ਨੂੰ ਬੈਸਟ ਡ੍ਰੈਸਅਪ, 10 ਵੀ ਦੇ ਵਿਦਿਆਰਥੀਆਂ ਵਿੱਚ ਅੰਕਿਤ ਮਾਨ ਨੂੰ ਮਿਸਟਰ ਫੇਅਰਵੈਲ, ਜਸਲੀਨ ਨੂੰ ਮਿਸ ਫੇਅਰਵੈਲ, ਸਿਮਰਨ ਮੇਹਿਤਾ ਨੂੰ ਬੈਸਟ ਪਰਸਨੈਲਿਟੀ, ਡੋਲਸ਼ੀ ਨੂੰ ਬੈਸਟ ਡ੍ਰੈਸਅਪ ਅਤੇ ਚਾਂਦਨੀ ਨੂੰ ਬੈਸਟ ਸਿੰਗਿੰਗ ਲਈ ਚੁਣਿਆ ਗਿਆ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਮਿਹਨਤ ਕਰ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਨੂੰ ਕਿਹਾ।

No comments:

Post Top Ad

Your Ad Spot