ਛੱਪੜ ਵਿੱਚ ਮੱਛੀਆਂ ਮਰਨ ਕਾਰਨ ਬਿਮਾਰੀ ਫੈਲਣ ਦਾ ਖਤਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 14 February 2018

ਛੱਪੜ ਵਿੱਚ ਮੱਛੀਆਂ ਮਰਨ ਕਾਰਨ ਬਿਮਾਰੀ ਫੈਲਣ ਦਾ ਖਤਰਾ

  • ਕੁੱਝ ਦਿਨ ਪਹਿਲਾਂ ਬੀਡੀਪੀਓ ਨੂੰ ਛੱਪੜ ਖਾਲੀ ਕਰਨ ਵਾਸਤੇ ਦਿੱਤੀ ਸੀ ਦਰਖਾਸਤ ਨਹੀਂ ਹੋਈ ਕੋਈ ਸੁਣਵਾਈ
  • ਲੋਕਾਂ ਵੱਲੋਂ ਪੰਚਾਇਤ ਵਿਭਾਗ ਨੂੰ ਤਿੰਨ ਦਿਨਾਂ ਅੰਦਰ ਛੱਪੜ ਖਾਲੀ ਕਰਨ ਦਾ ਦਿੱਤਾ ਗਿਆ ਅਲਟੀਮੇਟਮ
ਤਲਵੰਡੀ ਸਾਬੋ, 13 ਫਰਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਬਲਾਕ ਅੰਦਰ ਪੈਂਦੇ ਪਿੰਡ ਸੀਂਗੋ ਮੰਡੀ ਵਿਖੇ ਅੱਜ ਸਵੇਰੇ ਬਹਿਣੀਵਾਲ ਸੜਕ 'ਤੇ ਪੈਂਦੇ ਗੰਦੇ ਪਾਣੀ ਦੇ ਛੱਪੜ ਵਿੱਚ ਮੱਛੀਆਂ ਮਰੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਦੇ ਸਬੰਧ 'ਚ ਪਿੰਡ ਵਾਸੀਆਂ ਨੇ ਪੰਚਾਇਤ ਵਿਭਾਗ ਖਿਲਾਫ ਨਾਅਰੇਬਜ਼ੀ ਵੀ ਕੀਤੀ।
ਛੱਪੜ ਨਜ਼ਦੀਕ ਵਸਨੀਕ ਦਰਸ਼ਨ ਸਿੰਘ ਗਾਂਧੀ ਗੁਰਨੈਬ ਸਿੰਘ ਮੱਖਣ ਸਿੰਘ ਬੰਤ ਸਿੰਘ ਸੇਵਕ ਸਿੰਘ ਆਦਿ ਵਿਆਕਤੀਆਂ ਨੇ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੱਪੜ ਵਿੱਚ ਕੋਈ 500 ਦੇ ਕਰੀਬ ਮੱਛੀਆਂ ਕਿਸੇ ਬਿਮਾਰੀ ਕਾਰਨ ਮਰ ਚੁੱਕੀਆਂ ਹਨ ਜਦੋਂ ਕਿ ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਬੀਤੇ ਜਨਵਰੀ ਮਹੀਨੇ ਦੀ 27 ਤਰੀਕ ਨੂੰ ਉਨ੍ਹਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਜਾਣਕਾਰੀ ਦੇ ਕੇ ਛੱਪੜ ਵਿੱਚੋਂ ਮੱਛੀਆਂ ਕੱਢੇ ਜਾਣ ਦੀ ਬੇਨਤੀ ਕੀਤੀ ਸੀ ਜਿਸ ਉੱਪਰ ਕੋਈ ਅਮਲ ਨਹੀਂ ਹੋ ਸਕਿਆ ਅਤੇ ਮੱਛੀਆਂ ਕਿਸੇ ਬਿਮਾਰੀ ਦੇ ਫੈਲਣ ਨਾਲ ਮਰ ਗਈਆਂ ਹਨ।
ਉਨ੍ਹਾਂ ਉਕਤ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਅੰਦਰ ਪੰਚਾਇਤ ਵਿਭਾਗ ਨੇ ਛੱਪੜ ਖਾਲੀ ਨਾ ਕਰਵਾਇਆ ਤਾਂ ਮੰਡੀ ਨਿਵਾਸੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਦੂਲਗੜ੍ਹ ਬਠਿੰਡਾ ਸਟੇਟ ਹਾਈਵੇ ਨੂੰ ਜਾਮ ਕਰ ਦੇਣਗੇ। ਇਸ ਮੌਕੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਪੰਚਾਇਤ ਅਫਸਰ ਵਿਰੁੱਧ ਨਾਰੇਬਾਜੀ ਵੀ ਕੀਤੀ ਇਸ ਸਮੇਂ ਰਾਜਾ ਸਿੰਘ, ਸੁਖਦੇਵ ਸਿੰਘ, ਭੋਲਾ ਸਿੰਘ, ਗੁਰਦੇਵ ਸਿੰਘ, ਗੁਰਚਰਨ ਸਿੰਘ ਆਦਿ ਵਿਆਕਤੀ ਹਾਜਰ ਸਨ। ਉਕਤ ਮਾਮਲੇ ਦੇ ਸਬੰਧ ਵਿੱਚ ਸਬੰਧਿਤ ਵਿਭਾਗ ਦੇ ਬੀ ਡੀ ਪੀ ਓ ਤਲਵੰਡੀ ਸਾਬੋ  ਨਾਲ ਉਹਨਾਂ ਦੇ ਮੋਬਾਈਲ ਨੰਬਰ 'ਤੇ ਵਾਰ-ਵਾਰ ਕਾਲ ਕਰਨ 'ਤੇ ਪਹਿਲਾਂ ਕਵਰੇਜ ਖੇਤਰ ਤੋਂ ਬਾਹਰ ਅਤੇ ਖਬਰ ਲਿਖੇ ਜਾਣ ਤੱਕ ਫੋਨ ਬੰਦ ਆ ਰਿਹਾ ਸੀ। ਐਸ ਡੀ ਐਮ ਤਲਵੰਡੀ ਸਾਬੋ ਵਰਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਮੀਡੀਆ ਰਾਹੀਂ ਆਇਆ ਹੈ ਉਹਨਾਂ ਵੱਲੋਂ ਇਸਦੀ ਜਾਂਚ ਕਰਵਾਈ ਜਾਵੇਗੀ।

No comments:

Post Top Ad

Your Ad Spot