ਮਿਊਂਸਪਲ ਕਾਮਿਆਂ ਵੱਲੋ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਘੜੇ ਭੰਨ੍ਹ ਕੇ ਕੀਤਾ ਮੁਜਾਹਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 February 2018

ਮਿਊਂਸਪਲ ਕਾਮਿਆਂ ਵੱਲੋ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਘੜੇ ਭੰਨ੍ਹ ਕੇ ਕੀਤਾ ਮੁਜਾਹਰਾ

19 ਅਤੇ 23 ਫਰਵਰੀ ਸਰਕਾਰ ਦੇ ਅਰਥੀ ਫੂਕ ਮਜਾਹਰੇ ਕੀਤੇ ਜਾਣਗੇ
ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)-ਮਿਊਂਸਪਲ ਮੁਲਾਜਮ ਸੰਘਰਸ਼ ਕਮੇਟੀ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਪੰਜਾਬ ਅੰਦਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਮਿਊਂਸਪਲ ਕਾਮਿਆਂ ਦੀਆਂ ਮੰਗਾਂ ਨੂੰ ਲੈ ਤਲਵੰਡੀ ਸਾਬੋ ਵਿਖੇ ਸਰਕਾਰ ਖਿਲਾਫ ਘੜੇ ਭੰਨ੍ਹ ਕੇ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤੇ ਉਹਨਾਂ ਦਾ ਸ਼ੋਸ਼ਣ ਹੀ ਕੀਤਾ ਗਿਆ ਹੈ। ਉਹਨਾਂ ਪੱਕੇ ਕਰਨਾ, ਠੇਕੇਦਾਰੀ ਸਿਸਟਮ ਬੰਦ ਕਰਨਾ, ਤਨਖਾਹ ਸਮੇ ਸਿਰ ਦੇਣਾ, ਸਫਾਈ ਕਰਮਚਾਰੀਆਂ ਨੂੰ ਕੰਮ ਦੌਰਾਨ ਦਸਤਾਨੇ, ਆਈ ਕਵਰ, ਗਮ ਬੂਟ, ਬਰਸਾਤੀ ਆਦਿ ਦੇਣ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ 19 ਅਤੇ 23 ਫਰਵਰੀ ਨੂੰ ਅਰਥੀ ਫੂਕ ਫੂਕ ਮਜ਼ਾਹਰੇ ਕੀਤੇ ਜਾਣਗੇ ਜਦੋਂ ਕਿ ਉਨਾਂ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕੰਮ ਬੰਦ ਕਰਕੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਕੁਲਦੀਪ ਸਿੰਘ ਪ੍ਰਧਾਨ, ਸੰਦੀਪ ਸਿੰਘ, ਰਣਵੀਰ ਸਿੰਘ, ਮਵਨੀਤ ਸਿੰਘ, ਰਾਮ ਕੁਮਾਰ, ਬਲਦੇਵ ਸਿੰਘ, ਰਾਜੂ ਸਿੰਘ, ਅਨੀਤਾ ਰਾਣੀ, ਪੂਨਮ ਰਾਣੀ ਵੀ ਮੌਜੂਦ ਸਨ।

No comments:

Post Top Ad

Your Ad Spot