ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਸਟੱਡੀਜ਼ ਵਿਖੇ ਮਨਾਇਆ ਬਸੰਤ ਮੇਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 February 2018

ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਸਟੱਡੀਜ਼ ਵਿਖੇ ਮਨਾਇਆ ਬਸੰਤ ਮੇਲਾ

ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਸਟੱਡੀਜ਼ ਵੱਲੋਂ ਹਰ ਸਾਲ ਦੀ ਤਰ੍ਹਾਂ ਬਸੰਤ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਨੱਚ-ਟੱਪ ਕੇ ਖੂਬ ਆਨੰਦ ਮਾਣਿਆ। ਕਾਲਜ ਕੈਂਪਸ ਵਿੱਚ ਆਯੋਜਿਤ ਬਸੰਤ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਵਿਭਾਗ ਦੇ ਮੁਖੀ ਡਾ. ਅਮਨਦੀਪ ਸਿੰਘ ਨੇ ਸ਼ਮੂਲੀਅਤ ਕੀਤੀ, ਜਿੰਨ੍ਹਾਂ ਦਾ ਵਿਦਿਆਰਥੀਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਅਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਲਈ ਜ਼ਰੂਰੀ ਹਨ ਤੇ ਵਿਭਾਗ ਇਸੇ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਦਾ ਰਹੇਗਾ। ਮੇਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਟਾਲਾਂ ਲਗਾਈਆਂ ਤੇ ਆਪਣੇ ਮਨਪਸੰਦ  ਦੇ ਗਾਣੇ ਲਗਾ ਕਿ ਨੱਚ-ਟੱਪ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪੰਜਾਬੀ ਢਾਬਾ ਅਤੇ ਜੇਲ ਸਟਾਲ ਤੇ ਸਭ ਤੋਂ ਵੱਧ ਰੌਣਕ ਦੇਖਣ ਨੂੰ ਮਿਲ ਰਹੀ ਸੀ ਜਦੋਂ ਕਿ ਮੇਲੇ ਦੌਰਾਨ ਕਰਵਾਏ ਗਏ ਪਤੰਗਬਾਜੀ ਮੁਕਾਬਲੇ ਵੀ ਦਰਸਕਾਂ ਦੀ ਖਿਚ ਦਾ ਕੇਦਰ ਸਨ।
ਯੂ. ਐਸ. ਬੀ. ਐਸ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਲੇ ਵਿੱਚੋਂ ਹੋਣ ਵਾਲੀ ਬੱਚਤ ਨੂੰ ਸਮਾਜ ਸੇਵੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕੀਤੇ ਜਾਣਗੇ। ਅਖੀਰ ਵਿੱਚ ਮੁਖੀ ਨੇ ਮੇਲੇ ਨੂੰੰ ਸਫਲ ਬਣਾਉਣ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਦੀਪ ਰਾਣਾ, ਡ. ਵਿਕਾਸਦੀਪ, ਡ. ਨਰਿੰਦਰ ਕੌਰ, ਡ. ਦਿਆਲ ਪੁਰਸ਼, ਪ੍ਰੋ. ਰਵੀ ਕੁਮਾਰ, ਪ੍ਰੋ. ਜਗਦੀਪ ਸਿੰਘ, ਡਾ. ਸਸ਼ੀ ਕਲਾ, ਡਾ. ਐਮ. ਪੀ ਸਿੰਘ ਪ੍ਰਿੰਸੀਪਲ ਗੁਰੂ ਕਾਸ਼ੀ ਕਾਲਜ, ਪ੍ਰਿੰਸੀਪਲ ਰਘਵੀਰ ਸਿੰਘ, ਕੌਂਸਲਰ ਸਤਿੰਦਰਪਾਲ ਸਿੰਘ ਸਿੱਧੂ, ਇੰਸਪੈਕਟਰ ਰੁਪਿੰਦਰ ਸਿੰਘ, ਅਕਾਲੀ ਆਗੂ ਗੁਰਮੀਤ ਸਿੰਘ ਬਿੱਟੂ, ਸਹਾਰਾ ਕਲੱਬ ਦੇ ਸਕੱਤਰ ਬਰਿੰਦਰਪਾਲ ਮਹੇਸ਼ਵਰੀ ਵੀ ਹਾਜ਼ਰ ਸਨ।

No comments:

Post Top Ad

Your Ad Spot