ਸਾਹਿਤੱਕ ਉਕਤੀ ਲੇਖਣ ਮੁਕਾਬਲੇ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 February 2018

ਸਾਹਿਤੱਕ ਉਕਤੀ ਲੇਖਣ ਮੁਕਾਬਲੇ ਦਾ ਆਯੋਜਨ

ਕਪੂਰਥਲਾ 20 ਫਰਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਵਿੱਚ ਅੰਗਰੇਜੀ ਲਿਟਰੇਰੀ ਸੁਸਾਇਟੀ ਵਲੋਂ ਸਾਹਿਤੱਕ ਉਕਤੀ ਲੇਖਣ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਸਕੂਲ ਅਤੇ ਕਾਲਜ ਦੇ 150 ਦੇ ਲਗਭਗ ਵਿਦਿਆਰਥੀਆਂ ਨੇ ਹਿੱਸਾ ਲਿਆ।ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਪ੍ਰੋ:ਅਰੁਣ ਸ਼ਰਮਾ ਅਤੇ ਪ੍ਰੋ:ਸੁਰੇਸ਼ ਸ਼ਰਮਾ ਨੇ ਨਿਭਾਈ।ਸਾਹਿਤੱਕ  ਉਕਤੀ ਲੇਖਣ ਮੁਕਾਬਲੇ ਵਿੱਚ ਕਾਲਜੀਏਟ ਸਕੂਲ ਵਿਚੋ ਦੀਪਾਂਨਸ਼ੀ ਨੇ ਪਹਿਲਾ ਸਥਾਨ ਤੇ ਮਨਮੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਕਾਲਜ ਵਿਚੋ ਡਿੰਪਲ ਪੁਰੀ ਨੇ ਪਹਿਲਾ,ਅੰਕਿਤਾ ਤੇ ਜੋਬਨਪ੍ਰੀਤ ਨੇ ਦੂਜਾ ਤੇ ਮਨਪ੍ਰੀਤ ਤੇ ਪ੍ਰਿਆ ਨੇ ਤੀਜਾ ਸਥਾਨ ਹਾਸਲ ਕੀਤਾ।ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਮੈਡਮ ਵਿਜੈ ਪਠਾਨੀਆ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹਨ ਤੇ ਥੋੜੇ ਸ਼ਬਦਾਂ ਵਿੱਚ ਹੀ ਬਹੁਤਾ ਗਿਆਨ ਉਪਲੱਬਧ ਕਰਵਾਉਂਦੇ ਹਨ।ਇਸ ਮੌਕੇ ਤੇ ਅੰਗਰੇਜੀ ਵਿਭਾਗ ਦੇ ਮੁੱਖੀ ਮੈਡਮ ਰੀਤੂ ਗੁਪਤਾ, ਮੈਡਮ ਰੀਨਾ ਮਲਹੀ,ਮੈਡਮ ਸਪਨਾ ਭੱਲਾ,ਮੈਡਮ ਇੰਦਰਾਨੀ,ਮੈਡਮ ਰੰਜਨਾ ਅਰੋੜਾ ਵੀ ਹਾਜਰ ਸਨ।

No comments:

Post Top Ad

Your Ad Spot