ਗੁਰੂ ਰਾਮਦਾਸ ਇੰਸਟੀਚਿਊਟ ਨੇ ਦਿੱਤੀ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 February 2018

ਗੁਰੂ ਰਾਮਦਾਸ ਇੰਸਟੀਚਿਊਟ ਨੇ ਦਿੱਤੀ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ

ਤਲਵੰਡੀ ਸਾਬੋ, 23 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੀ ਐੱਮ ਕੇ ਵੀ ਵਾਈ ਯੋਜਨਾ ਦੇ ਅਧੀਨ ਚੱਲ ਰਹੀ ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖੇ ਵਿਦਿਆਰਥਣਾਂ ਲਈ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਮੌਕੇ ਜਿੱਥੇ ਵਿਦਿਆਰਥਣਾਂ ਵੱਲੋਂ ਗਿੱਧਾ, ਭੰਗੜਾ, ਡਾਂਸ, ਐਕਟਿੰਗ ਅਤੇ ਮਮੇਕਰੀ ਦੀ ਪੇਸ਼ਕਾਰੀ ਕੀਤੀ ਉੱਥੇ ਇਸ ਸੰਸਥਾ ਦੇ ਪ੍ਰਬੰਧਕਾਂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਕਾਮਯਾਬੀ ਹਾਸਿਲ ਕਰਨ ਦੀ ਕਾਮਨਾ ਕੀਤੀ। ਇਸ ਪਾਰਟੀ ਦੀ ਸ਼ੁਰੂਆਤ ਸਟਾਫ ਦੇ ਸਵਾਗਤੀ ਗੀਤ ਨਾਲ ਕੀਤੀ ਗਈ ਅਤੇ ਆਪਣੇ ਸੰਬੋਧਨ ਮੌਕੇ ਮੈਡਮ ਸਿਮਰ ਕੌਰ ਨੇ ਕਿਹਾ ਕਿ ਇਹਨਾਂ ਵਿਦਿਆਰਥਣਾਂ ਨੇ ਆਪਣੇ ਸਮੇਂ ਦੌਰਾਨ ਬਹੁਤ ਵਧੀਆ ਤਰੀਕੇ ਨਾਲ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਉਕਤ ਸੰਸਥਾ ਨੂੰ ਇਹਨਾਂ ਬੱਚਿਆਂ 'ਤੇ ਮਾਣ ਹੈ। ਇਸ ਮੌਕੇ ਮਨਪ੍ਰੀਤ ਕੌਰ ਨੂੰ ਬੈਸਟ ਸਟੂਡੈਂਟ ਆਫ ਇੰਸਟੀਚਿਊਟ ਚੁਣਿਆ ਗਿਆ ਜਦੋਂ ਕਿ ਮਿਸ ਫੇਅਰਵੈਲ ਦਾ ਖਿਤਾਬ ਰਮਨਦੀਪ ਕੌਰ ਅਤੇ ਮਿਸੇਜ਼ ਫੇਅਰਵੈਲ ਤਮੰਨਾ ਰਾਣੀ ਦੇ ਸਿਰ ਸਜਾਇਆ ਗਿਆ। ਜਿੰਨ੍ਹਾਂ ਨੂੰ ਸੰਸਥਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰਾਨ ਹਰੀ ਗੋਪਾਲ, ਚਰਨਜੀਤ ਕੌਰ ਅਤੇ ਪ੍ਰਦੁੱਮਣ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।

No comments:

Post Top Ad

Your Ad Spot