ਜਾਦੂਗਰ ਗੌਰਵ ਸਮਰਾਟ ਦੇ ਸ਼ੋਅ ਡੀ. ਐੱਸ. ਪੀ ਤਲਵੰਡੀ ਸਾਬੋ ਨੇ ਰੀਬਨ ਕੱਟ ਕੇ ਕਰਵਾਏ ਸ਼ੁਰੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 11 February 2018

ਜਾਦੂਗਰ ਗੌਰਵ ਸਮਰਾਟ ਦੇ ਸ਼ੋਅ ਡੀ. ਐੱਸ. ਪੀ ਤਲਵੰਡੀ ਸਾਬੋ ਨੇ ਰੀਬਨ ਕੱਟ ਕੇ ਕਰਵਾਏ ਸ਼ੁਰੂ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਜਾਦੂਗਰ ਗੌਰਵ ਸਮਰਾਟ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ 15 ਦਿਨਾਂ ਲਈ ਚੱਲਣ ਵਾਲੇ ਜਾਦੂ ਦੇ ਸ਼ੋਆਂ ਦਾ ਰਸਮੀ ਉਦਘਾਟਨ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਨੇ ਰੀਬਨ ਕੱਟ ਕੇ ਕੀਤਾ। ਸ਼ਹਿਰ ਦੇ ਕਮਿਊਨਿਟੀ ਸੈਂਟਰ ਵਿੱਚ ਬੀਤੀ ਸ਼ਾਮ ਜਾਦੂ ਦੇ ਉਕਤ ਸ਼ੋਆਂ ਦਾ ਉਦਘਾਟਨ ਕਰਨ ਤੋਂ ਪਹਿਲਾਂ ਜਾਦੂਗਰ ਗੌਰਵ ਸਮਰਾਟ ਦੀ ਟੀਮ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਨੂੰ ਜੀ ਆਇਆਂ ਕਿਹਾ। ਡੀ. ਐੱਸ. ਪੀ ਨੇ ਸ਼ਮਾਂ ਰੌਸ਼ਨ ਕਰਕੇ ਤੇ ਰੀਬਨ ਕੱਟ ਕੇ ਉਕਤ ਸ਼ੋਅ ਰਸਮੀ ਤੌਰ 'ਤੇ ਸ਼ੁਰੂ ਕਰਵਾਏ। ਇਸ ਮੌਕੇ ਜਾਦੂਗਰ ਗੌਰਵ ਸਮਰਾਟ ਨੇ ਡੀ. ਐੱਸ. ਪੀ ਨੂੰ ਦੱਸਿਆ ਕਿ ਉਸ ਦੇ ਸ਼ੋਅ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ, ਬੇਟੀ ਅਤੇ ਜਲ ਬਚਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਭਾਰਤੀ ਫੌਜ ਪ੍ਰਤੀ ਨਾਗਰਿਕਾਂ ਵਿੱਚ ਸਨੇਹ ਵਧਾਉਣ ਦਾ ਕੰਮ ਵੀ ਕਰ ਰਹੇ ਹਨ। ਡੀ. ਐੱਸ. ਪੀ ਨੇ ਸਮੁੱਚਾ ਪ੍ਰੋਗਰਾਮ ਦੇਖਣ ਤੋਂ ਬਾਅਦ ਉਕਤ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਥਾਣਾ ਤਲਵੰਡੀ ਸਾਬੋ ਮੁਖੀ ਮਹਿੰਦਰਜੀਤ ਸਿੰਘ ਵੀ ਪੁੱਜੇ ਹੋਏ ਸਨ।
ਉਦਘਾਟਨੀ ਸਮਾਗਮਾਂ ਵਿੱਚ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ, ਕਾਰਜਸਾਧਕ ਅਫਸਰ ਵੱਲੋਂ ਦਵਿੰਦਰ ਸ਼ਰਮਾਂ, ਯਾਦਵਿੰਦਰਾ ਕਾਲਜ ਮੁਖੀ ਡਾ. ਹਜੂਰ ਸਿੰਘ, ਹਰਬੰਸ ਸਿੰਘ ਕੌਂਸਲਰ, ਦਵਿੰਦਰ ਸਿੰਘ ਸੂਬਾ ਯੂਥ ਕਾਂਗਰਸੀ ਆਗੂ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਅਕਾਲੀ ਆਗੂ ਦਰਸ਼ਨ ਗਿੱਲ ਆਦਿ ਹਾਜਰ ਸਨ।

No comments:

Post Top Ad

Your Ad Spot