ਜਥੇਦਾਰ ਦਾਦੂਵਾਲ ਦੇ ਸਾਲਾਨਾ ਗੁਰਮਤਿ ਸਮਾਗਮ ਅਤੇ 9 ਲੋੜਵੰਦ ਲੜਕੀਆਂ ਦਾ ਆਨੰਦ ਕਾਰਜ 18 ਫਰਵਰੀ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 15 February 2018

ਜਥੇਦਾਰ ਦਾਦੂਵਾਲ ਦੇ ਸਾਲਾਨਾ ਗੁਰਮਤਿ ਸਮਾਗਮ ਅਤੇ 9 ਲੋੜਵੰਦ ਲੜਕੀਆਂ ਦਾ ਆਨੰਦ ਕਾਰਜ 18 ਫਰਵਰੀ ਨੂੰ

ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਦੇ ਹਰਿਆਣਾ ਵਿਚਲੇ ਮੁੱਖ ਅਸਥਾਨ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਸਾਲਾਨਾ ਗੁਰਮਤਿ ਸਮਾਗਮਾਂ ਦੇ ਨਾਲ ਇਸ ਵਾਰ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਆਨੰਦ ਕਾਰਜ ਸਮਾਰੋਹ 18 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਜਥੇਦਾਰ ਦਾਦੂਵਾਲ ਵੱਲੋਂ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ। ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ (ਸਿਰਸਾ) ਵਿਖੇ ਹਰ ਸਾਲ ਸਿੱਖ ਕੌਮ ਦੇ ਮਹਾਨ ਸ਼ਹੀਦਾਂ, ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਉਸੇ ਲੜੀ ਵਿੱਚ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਦੀ ਯਾਦ ਵਿੱਚ 17-18 ਫਰਵਰੀ ਨੂੰ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ ਜਦੋਂ ਕਿ 18 ਫਰਵਰੀ ਨੂੰ ਕਥਾ ਕੀਰਤਨ ਵੀਚਾਰ ਅਤੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਪੰਥਕ ਸੇਵਾ ਲਹਿਰ ਅਤੇ ਸੁਖ ਸੇਵਾ ਸਿਮਰਨ ਟਰੱਸਟ (ਰਜਿ:) ਵੱਲੋਂ ਕਰਵਾਏ ਜਾ ਰਹੇ ਹਨ। ਜਥੇਦਾਰ ਦਾਦੂਵਾਲ ਨੇ ਦੱਸਿਆ ਕਿ ਉਕਤ ਲੜਕੀਆਂ ਦੇ ਆਨੰਦ ਕਾਰਜ ਮੌਕੇ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਾਰਾ ਸਮਾਨ ਜਿਵੇਂ ਡਬਲ ਬੈੱਡ, ਮੇਜ, ਕੁਰਸੀਆਂ, ਪੇਟੀ, ਟਰੰਕ, ਸਿਲਾਈ ਮਸ਼ੀਨ, ਪ੍ਰੈੱਸ, ਕੂਲਰ, ਘੜੀਆਂ, 13 ਸੂਟ, 51 ਭਾਂਡੇ, 5 ਬਿਸਤਰੇ ਅਤੇ 51-51 ਸੌ ਰੁਪਏ ਦੀ ਐੱਫ. ਡੀ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮਾਂ ਮੌਕੇ ਪੰਥ ਪ੍ਰਸਿੱਧ ਰਾਗੀ ਜਥੇ, ਸੰਤ ਮਹਾਂਪੁਰਸ਼ ਗੁਰਬਾਣੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੁੂ ਚਰਨਾਂ ਨਾਲ ਜੋੜਨਗੇ।

No comments:

Post Top Ad

Your Ad Spot