ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਵਿੱਚ 3 ਦਿਨਾਂ ਫੁੱਟਬਾਲ ਟੂਰਨਾਮੈਂਟ ਸਮਾਪਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 10 February 2018

ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਵਿੱਚ 3 ਦਿਨਾਂ ਫੁੱਟਬਾਲ ਟੂਰਨਾਮੈਂਟ ਸਮਾਪਤ

  • ਸੇਂਟ ਸੋਲਜਰ ਪਾਲੀਟੈਕਨਿਕ ਨੇ ਸਰਕਾਰੀ ਪਾਲੀਟੈਕਨਿਕ ਅਮ੍ਰਿਤਸਰ ਨੂੰ ਹਰਾ ਪਹੁੰਚਿਆ ਫਾਇਨਲ ਵਿੱਚ
ਜਲੰਧਰ 10 ਫਰਵਰੀ (ਗੁਰਕੀਰਤ ਸਿੰਘ)- ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਮੰਤਵ ਨਾਲ ਸੇਂਟ ਸੋਲਜਰ ਪਾਲੀਟੇਕਨਿਕ ਕਾਲਜ ਵਿੱਚ ਕਰਵਾਇਆ ਜਾ ਰਿਹਾ ਪੀ.ਟੀ.ਆਈ.ਐੱਸ 3 ਦਿਨਾਂ ਸਟੇਟ ਲੇਵਲ ਫੂੱਟਬਾਲ ਟੂਰਨਾਮੇਂਟ ਦੀ ਸਫਲਤਾਪੂਰਵਕ ਸਮਾਪਿਤੀ ਹੋਈ। ਜਿਸ ਵਿੱਚ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਮਨਹਰ ਅਰੋੜਾ, ਕਾਲਜ ਡਾਇਰੇਕਟਰ ਡਾ. ਐੱਸ.ਪੀ.ਐੱਸ ਮਟਿਆਨਾ ਵਲੋਂ ਕੀਤਾ ਗਿਆ। ਇਸ ਟੂਰਨਾਮੇਂਟ ਵਿੱਚ ਪੰਜਾਬ ਦੇ ਵੱਖ ਵੱਖ ਪਾਲੀਟੇਕਨਿਕ ਕਾਲਜਾਂ ਦੀ 16 ਟੀਮਾਂ ਨੇ ਭਾਗ ਲਿਆ। ਟੂਰਨਾਮੇਂਟ ਦੇ ਪਹਿਲੇ ਦਿਨ ਸਾਂਈ ਪਾਲੀਟੇਕਨਿਕ ਕਾਲਜ ਅਤੇ ਸਰਕਾਰੀ ਪਾਲੀਟੇਕਨਿਕ ਕਾਲਜ ਵਿੱਚ ਮੈਚ ਖੇਡਿਆ ਗਿਆ ਜਿਸ ਵਿੱਚ ਸਾਂਈ ਪਾਲੀਟੇਕਨਿਕ ਕਾਲਜ ਨੇ ਮੈਚ 1-0 ਨਾਲ ਜਿੱਤਿਆ। ਟੂਰਨਾਮੇਂਟ ਦੇ ਦੂਸਰੇ ਦਿਨ ਸਾਂਈ ਪਾਲੀਟੇਕਨਿਕ ਕਾਲਜ ਨੇ ਰਾਮਗੜੀਆ ਪਾਲੀਟੇਕਨਿਕ ਕਾਲਜ ਨੂੰ 4-0 ਨਾਲ ਹਰਾਇਆ ਅਤੇ ਦੂਸਰੇ ਮੈਚ ਵਿੱਚ ਸਰਕਾਰੀ ਪਾਲੀਟੇਕਨਿਕ ਕਾਲਜ ਨੇ ਸੀਟੀ ਪਾਲੀਟੇਕਨਿਕ ਕਾਲਜ ਨੂੰ 4-0 ਨਾਲ ਹਰਾਇਆ।ਤੀਸਰੇ ਦਿਨ ਸਰਕਾਰੀ ਪਾਲੀਟੈਕਨਿਕ ਅਮ੍ਰਿਤਸਰ ਅਤੇ ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਵਿੱਚ ਮੈਚ ਹੋਇਆ ਜਿਸ ਵਿੱਚ ਦੋਨੋ ਟੀਮੇਂ ਬਰਾਬਰੀ ਉੱਤੇ ਰਹੀਆਂ ਅਤੇ ਮੈੱਚ ਡਰਾ ਹੋਇਆ ਅਤੇ ਦੋਨੋ ਟੀਮਾਂ ਨੂੰ 5-5 ਸੂਟਆਊਟ ਦਿੱਤੇ ਗਏ ਜਿਸ 'ਚ ਸ਼ਾਨਦਾਰ ਪ੍ਰਰਦਰਸ਼ਨ ਕਰਦੇ ਹੋਏ ਸੇਂਟ ਸੋਲਜਰ ਪਾਲੀਟੈਕਨਿਕ ਕਾਲਜ ਦੀ ਟੀਮ ਨੇ ਜਿੱਤ ਪ੍ਰਾਪਤ ਕਰ ਫਾਇਨਲਸ ਵਿੱਚ ਆਪਣੀ ਜਗ੍ਹਾ ਬਣਾਈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਡਾਇਰੇਕਟਰ ਡਾ.ਐੱਸ.ਪੀ.ਐੱਸ ਮਟਿਆਨਾ, ਆਏ ਹੋਏ ਸਾਰੇ ਮਾਹਿਮਾਨਾਂ ਨੇ ਜੈਤੂ ਰਹੀ ਟੀਮ ਨੂੰ ਸਨਮਾਨਿਤ ਕੀਤਾ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਾਰੀਆਂ ਟੀਮਾਂ ਦੀ ਖੇਡ ਦੀ ਸ਼ਾਲਾਘਾ ਕਰਦੇ ਹੋਏ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਡਾ. ਸੁਭਾਸ਼ ਸ਼ਰਮਾ, ਸ਼੍ਰੀਮਤੀ ਵੀਨਾ ਦਾਦਾ, ਡਾ.ਆਰ. ਕੇ ਪੁਸ਼ਕਰਣਾ, ਡਾ. ਗੁਰਪ੍ਰੀਤ ਸਿੰਘ ਸੈਣੀ ਆਦਿ ਵਿਸ਼ੇਸ਼ ਰੂਪ ਨਾਲ ਮੌਜੂਦ ਸਨ।

No comments:

Post Top Ad

Your Ad Spot