ਬਾਬਾ ਪੀਰ ਲੱਖ ਦਾਤਾ ਜੀ ਦਾ ਮੇਲਾ 22 ਫਰਵਰੀ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 11 February 2018

ਬਾਬਾ ਪੀਰ ਲੱਖ ਦਾਤਾ ਜੀ ਦਾ ਮੇਲਾ 22 ਫਰਵਰੀ ਨੂੰ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਅਗਰਵਾਲ ਨਿਗਾਹਾ (ਪੀਰਖਾਨਾ) ਵਿਖੇ ਬਾਬਾ ਪੀਰ ਲੱਖ ਦਾਤਾ ਜੀ ਦਾ ਸਲਾਨਾ ਮੇਲਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਦੇਸ਼ ਰਾਜ ਨੇ ਦੱਸਿਆ ਕਿ ਇੱਥੇ ਪੀਰ ਲੱਖ ਦਾਤੇ ਦਾ ਮੇਲਾ ਹਰ ਸਾਲ ਲਗਦਾ ਹੈ ਜਿਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋ ਕੇ ਬਾਬਾ ਜੀ ਤੋਂ ਆਪਣੀਆਂ ਮਨੋ-ਕਾਮਨਾਵਾਂ ਪੂਰੀਆਂ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਇਹ ਮੇਲਾ 22 ਫਰਵਰੀ ਦਿਨ ਵੀਰਵਾਰ (ਫੱਗਣ ਸੁਦੀ ਸੱਤਮੀ ) ਨੂੰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਕਮੇਟੀ ਦੀ ਮੀਟਿੰਗ ਹੋਈ ਹੈ। ਜਿਸ ਵਿੱਚ ਸਾਰੇ ਅਹੁਦੇਦਾਰਾਂ ਦੀ ਆਪਣੀਆਂ ਆਪਣੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਹਨਾਂ ਬਾਬੇ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਵੱਧ ਤੋਂ ਵੱਧ ਸ਼ਰਧਾਲੂ ਆਉਣ 'ਤੇ ਬਾਬਾ ਜੀ ਤੋਂ ਅਸ਼ੀਰਵਾਦ ਲੈਣ ਉਹਨਾਂ ਕਿਹਾ ਕਿ ਬਾਹਰੋਂ ਆਉਣ ਵਾਲੀ ਸੰਗਤ ਲਈ ਰਹਿਣ ਅਤੇ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਕਿਉਂਕਿ ਇਹ ਮੇਲਾ ਦਿਨ ਅਤੇ ਰਾਤ ਭਰਦਾ ਹੈ। ਇਸ ਮੌਕੇ ਦੇਸ਼ ਰਾਜ ਗੱਦੀ ਨਸ਼ੀਨ ਸੋਮਨਾਥ ਸੈਕਟਰੀ, ਅੰਮ੍ਰਿਤਪਾਲ, ਰਣਬੀਰ ਕੁਮਾਰ ਕੈਸ਼ੀਅਰ ਆਦਿ ਮੌਕੇ 'ਤੇ ਸ਼ਾਮਲ ਸਨ।

No comments:

Post Top Ad

Your Ad Spot