ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਖੂਨਦਾਨ ਕਰਨ ਅਤੇ Thalassemia ਜਾਗਰੂਕਤਾ ਦੇ ਸਬੰਧ ਵਿੱਚ ਵਰਕਸ਼ਾਪ ਲਗਾਈ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 January 2018

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਖੂਨਦਾਨ ਕਰਨ ਅਤੇ Thalassemia ਜਾਗਰੂਕਤਾ ਦੇ ਸਬੰਧ ਵਿੱਚ ਵਰਕਸ਼ਾਪ ਲਗਾਈ ਗਈ

ਜਲੰਧਰ 18 ਜਨਵਰੀ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਹਿੰਦੋਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਰਜਿ: ਫਗਵਾੜਾ ਦੇ ਸਹਿਯੋਗ ਨਾਲ ਵੋਮੈਨ ਗਰੀਵੀਐਂਸ ਸੈੱਲ ਦੇ ਮੈਂਬਰਾਂ ਵਲੋਂ ਖੂਨਦਾਨ ਕਰਨ ਅਤੇ Thalassemia ਜਾਗਰੂਕਤਾ ਦੇ ਸਬੰਧ ਵਿੱਚ ਵਰਕਸ਼ਾਪ ਲਗਾਈ ਗਈ। ਇਸ ਮੌਕੇ ਕਲੱਬ ਦੇ ਮੈਂਬਰ ਵਿਤਨ ਪੁਰੀ ਅਤੇ ਵਿਕਰਮ ਵਲੋਂ ਸੈਮੀਨਰ ਦਿੱਤਾ ਗਿਆ। ਇਸ ਮੌਕੇ  ਰਾਮਗੜ੍ਹੀਆ ਐਜ਼ੂਕੇਸ਼ਨ ਸੰਸਥਾਵਾਂ ਦੀ  ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਦੱਸਿਆ ਕਿ ਖੂਨਦਾਨ ਇੱਕ ਮਹਾਂਦਾਨ ਹੈ ਇਸ ਲਈ ਹਰ ਇੱਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਜਿਸ ਨਾਲ ਕਿਸੇ ਲੌੜਵੰਦ ਦੀ ਜਾਨ ਵਚਾਈ ਜਾ ਸਕੇ, ਇਸ ਮੌਕੇ ਵੋਮੈਨ ਗਰੀਵੀਐਂਸ ਸੈੱਲ ਦੇ ਗੁਰਪ੍ਰੀਤ ਕੌਰ ਦੱਸਿਆ ਕਿ Thalassemia ਇੱਕ ਜਨਮ ਜਾਤ ਬੀਮਾਰੀ ਹੈ ਜਿਸ ਤੋਂ ਨੀਜ਼ਾਤ ਪਾਉਣ ਲਈ ਮਰੀਜ਼ ਨੂੰ ਖੁਨ ਦੀ ਲੌੜ ਪੈਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਖੂਨਦਾਨ ਕਰਨ ਦੇ ਬਹੁਤ ਫਾਈਦੇ ਹਨ ਜਿਵੇਂ ਕਿ ਜਿਹੜਾ ਇਨਸਾਨ ਰੈਗੂਲਰ ਖੂਨਦਾਨ ਕਰਦਾ ਹੈ ਉਹ ਦਿਲ ਦਾ ਦੌਰਾ,ਹਾਈ ਬੀ.ਪੀ.,ਬਰੇਨ ਸਟਰੋਕ ਯੁਰੀਕਐਸਿਡ ਵਰਗੀਆਂ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ਮੌਕੇ  ਨਵੇਤਾ ਅਰੌੜਾ, ਵਰਿੰਦਰਜੀਤ ਕੌਰ, ਤਜਿੰਦਰਜੀਤ ਕੌਰ, ਸੋਨੀਆਂ ਵਰਮਾਂ ਅਤੇ ਜ਼ਿੰਮੀ ਆਦਿ ਹਾਜ਼ਰ ਸਨ।

No comments:

Post Top Ad

Your Ad Spot