ਸੇਂਟ ਸੋਲਜਰ ਵਿੱਚ ਸਰਸਵਤੀ ਪੂਜਾ ਕਰਦੇ ਹੋਏ ਸਬ ਨੇ ਮਨਾਈ ਬਸੰਤ ਪੰਚਮੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 22 January 2018

ਸੇਂਟ ਸੋਲਜਰ ਵਿੱਚ ਸਰਸਵਤੀ ਪੂਜਾ ਕਰਦੇ ਹੋਏ ਸਬ ਨੇ ਮਨਾਈ ਬਸੰਤ ਪੰਚਮੀ

ਜਲੰਧਰ 22 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵੱਖ ਬ੍ਰਾਂਚਾਂ ਵਿੱਚ ਬਸੰਤ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸੇਂਟ ਸੋਲਜਰ ਡਿਗਰੀ ਕਾਲਜ ਵਿੱਚ ਸਰਸਵਤੀ ਪੂਜਾ ਕਰਵਾਈ ਗਈ ਜਿਸ ਵਿੱਚ ਗਰੁੱਪ ਦੇ ਪ੍ਰੋ- ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਰੂਪ 'ਚ ਮੌਜੂਦ ਹੋਏ। ਇਸ  ਦੇ ਨਾਲ ਹੀ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ, ਖਾਂਬਰਾ,  ਕਰਤਾਰਪੁਰ, ਮਾਡਲ ਹਾਊਸ ਵਿੱਚ ਸਰਸਵਤੀ ਪੂਜਾ ਕਰਦੇ ਹੋਏ ਬਸੰਤ ਪੰਚਮੀ ਮਨਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਪਿੱਲੇ ਰੰਗ ਵਿੱਚ ਸੱਜੇ ਹੋਏ ਪ੍ਰੋਗਰਾਮ ਵਿੱਚ ਭਾਗ ਲਿਆ।ਇਸਦੇ ਇਲਾਵਾ ਵਿਦਿਆਰਥੀਆਂ ਨੇ ਸੰਸਥਾ ਵਿੱਚ ਪਤੰਗ ਉੜਾਏ ਅਤੇ ਸਭ ਨੂੰ ਬਸੰਤ ਦੀ ਵਧਾਈ ਦਿੱਤੀ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦੇ ਹੋਏ ਸਭ ਨੂੰ ਚਾਇਨਾ ਡੋਰ ਇਸਤੇਮਾਲ ਨਾ ਕਰਣ ਦੀ ਅਪੀਲ ਕੀਤੀ ਅਤੇ ਸਭ ਦੇ ਜੀਵਨ ਵਿੱਚ ਸੁੱਖ ਤਰੱਕੀ ਬਣੇ ਰਹਿਣ ਦੀ ਕਾਮਨਾ ਕੀਤੀ।

No comments:

Post Top Ad

Your Ad Spot