ਸੇਂਟ ਸੋਲਜਰ 'ਚ ਮਿਸ ਬਸੰਤ ਕਵੀਨ ਮੁਕਾਬਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 20 January 2018

ਸੇਂਟ ਸੋਲਜਰ 'ਚ ਮਿਸ ਬਸੰਤ ਕਵੀਨ ਮੁਕਾਬਲਾ

ਜਲੰਧਰ 20 ਜਨਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਬਸੰਤ ਪੰਚਮੀ ਦਾ ਤਿਉਹਾਰ ਉਤਸਾਹ ਅਤੇ ਖੁਸ਼ੀ ਦੇ ਨਾਲ ਮਨਾਉਂਦੇ ਹੋਏ ਮਿਸ ਬਸੰਤ ਕਵੀਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਭ ਵਿਦਿਆਰਥਣਾਂ ਨੇ ਪਿੱਲੇ ਰੰਗ ਦੀ ਡਰੈਸ, ਗੇਂਦੇ ਦੇ ਫੁੱਲਾਂ ਦੇ ਕਰਾਉਨ, ਪਿੱਲੇ ਫੁਲਾਂ ਨਾਲ ਬਣੀਆ ਚੂੜੀਆਂ, ਪਿੱਲੇ ਰੰਗਦੇ ਪਤੰਗ ਫੜ ਮੁਕਾਬਲੇ ਵਿੱਚ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਚੇਅਰਮੈਨ ਅਨਿਲ ਚੋਪੜਾ,  ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਖਾਸ ਰੂਪ ਵਿੱਚ ਮੌਜੂਦ ਹੋਏ। ਬਸੰਤ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਪਿੱਲੇ ਰੰਗ ਦੇ ਲੱਡੂ ਵੰਡੇ ਗਏ। ਵਿਦਿਆਰਥਣਾਂ ਨੇ ਮਾਡਲਿੰਗ ਕਰਦੇ ਹੋਏ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ। ਚੇਅਰਮੈਨ ਸ਼੍ਰੀ ਚੋਪੜਾ,  ਸ਼੍ਰੀਮਤੀ ਚੋਪੜਾ ਨੇ ਸਭ ਨੂੰ ਬਸੰਤ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬਸੰਤ ਰਤੁ ਸਭ ਦੇ ਜੀਵਨ ਵਿੱਚ ਖੁਸ਼ੀ ਅਤੇ ਤਰੱਕੀ ਲੈ ਕੇ ਆਏ।

No comments:

Post Top Ad

Your Ad Spot