ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ 36 ਵਿਦਿਆਰਥੀਆਂ ਨੂੰ 1.4 ਤੋਂ 2.6 ਲੱਖ ਦੇ ਪੈਕੇਜ ਵਿਚ ਚੁਣਿਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 January 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ 36 ਵਿਦਿਆਰਥੀਆਂ ਨੂੰ 1.4 ਤੋਂ 2.6 ਲੱਖ ਦੇ ਪੈਕੇਜ ਵਿਚ ਚੁਣਿਆ ਗਿਆ

ਜਲੰਧਰ 18 ਜਨਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਪਲੇਸਮੈਂਟ ਸੈੱਲ ਦੇ ਮਾਧਿਅਮ ਦੁਆਰਾ ਕਨਸੈਨਟਰਿਕ ਕੰਪਨੀ ਨੇ ਪਲੇਸਮੈਂਟ ਡਰਾਈਵ ਦੇ ਲਈ ਦੌਰਾ ਕੀਤਾ। ਜਿਸਦੇ ਮੁਖੀ ਮਿਸਟਰ ਬਾਲਾ ਸੁਬਰਾਮਨਿਅਮ ਸਨ। ਇਸ ਵਿੱਚ ਐਮ.ਕਾਮ, ਐਮ. ਐਸ. ਸੀ. (ਕੰਪਿਊਟਰ ਸਾਇੰਸ) ਬੀ. ਕਾਮ, ਬੀ. ਸੀ. ਏ., ਬੀ. ਐਸ. ਸੀ. (ਇਕਨਾਮਿਕਸ) ਅਤੇ ਬੀ. ਏ. ਦੇ ਲਗਭਗ 150 ਵਿਦਿਆਰਥਣਾਂ ਨੇ ਪਹਿਲੇ ਰਾਊਂਡ ਵਿਚ ਐਪਟੀਟਿਊਡ ਟੈਸਟ ਦਿੱਤਾ । ਅਖੀਰਲੇ ਰਾਊਂਡ ਵਿਚ ਉਹਨਾਂ ਨੂੰ ਟੈਲੀਫੋਨਿਕਲੀ ਟੈਸਟ ਕੀਤਾ ਗਿਆ। ਜਿਸ ਵਿਚ ਉਹਨਾਂ ਦੀ ਸੁਣਨ ਦੀ ਯੋਗਤਾ, ਸਮਝਣ ਦੀ ਯੋਗਤਾ ਅਤੇ ਯੂਜ ਆਫ ਆਰਟੀਕਲ ਐਂਡ ਟੈਨਸਜ ਨੂੰ ਪਰਖਿਆ ਗਿਆ। ਇਸ ਵਿੱਚ 36 ਵਿਦਿਆਰਥੀਆਂ ਨੂੰ 1.4 ਤੋਂ 2.6 ਲੱਖ ਦੇ ਪੈਕੇਜ ਵਿਚ ਚੁਣਿਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਪਲੇਸਮੈਂਟ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

No comments:

Post Top Ad

Your Ad Spot