ਜਗਦੀਸ਼ ਰਾਜ ਰਾਜਾ ਸਰਬਸੰਮਤੀ ਨਾਲ ਜਲੰਧਰ ਦੇ ਮੇਅਰ ਚੁਣੇ ਗਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 25 January 2018

ਜਗਦੀਸ਼ ਰਾਜ ਰਾਜਾ ਸਰਬਸੰਮਤੀ ਨਾਲ ਜਲੰਧਰ ਦੇ ਮੇਅਰ ਚੁਣੇ ਗਏ

ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਅਤੇ ਸਿਮਰਨਜੀਤ ਸਿੰਘ ਬੰਟੀ ਡਿਪਟੀ ਮੇਅਰ ਬਣੇ
ਜਲੰਧਰ 25 ਜਨਵਰੀ (ਜਸਵਿੰਦਰ ਆਜ਼ਾਦ)- ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਰਾਜ ਰਾਜਾ ਨੂੰ ਸਰਬਸੰਮਤੀ ਨਾਲ ਨਗਰ ਨਿਗਮ ਜਲੰਧਰ ਦਾ ਮੇਅਰ ਚੁਣਿਆ ਗਿਆ ਹੈ । ਅੱਜ ਇਥੇ ਨਵੇਂ ਚੁਣੇ ਗਏ ਕੌਂਸਲਰਾਂ ਵਲੋਂ ਸਰਬਸੰਮਤੀ ਨਾਲ ਜਗਦੀਸ਼ ਰਾਜ ਰਾਜਾ ਦੀ ਮੇਅਰ ਵਜੋਂ ਚੋਣ ਕੀਤੀ ਗਈ। ਮੇਅਰ ਲਈ ਸ੍ਰੀ ਰਾਜਾ ਦਾ ਨਾਂਅ ਕਾਂਗਰਸੀ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਨੇ ਪੇਸ਼ ਕੀਤਾ ਅਤੇ ਜਗਦੀਸ਼ ਕੁਮਾਰ ਦਕੋਹਾ ਵਲੋਂ ਇਸ ਦੀ ਤਾਇਦ ਕੀਤੀ ਗਈ। ਇਸੇ ਤਰਾਂ ਸੀਨੀਅਰ ਡਿਪਟੀ ਮੇਅਰ ਲਈ ਸੁਰਿੰਦਰ ਕੌਰ ਦਾ ਨਾਂਅ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਪੇਸ਼ ਕੀਤਾ ਗਿਆ ਜਿਸ ਦੀ ਤਾਇਦ ਜਲੰਧਰ ਪੱਛਮੀ ਤੋਂ ਵਿਧਾਇਕ ਸੁਸ਼ੀਲ ਰਿੰਕੂ ਵਲੋਂ ਕੀਤੀ ਗਈ। ਇਸੇ ਤਰਾਂ ਡਿਪਟੀ ਮੇਅਰ ਲਈ ਸ੍ਰੀ ਸਿਮਰਨਜੀਤ ਸਿੰਘ ਬੰਟੀ ਦਾ ਨਾਂਅ ਕਾਂਗਰਸੀ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਨੇ ਪੇਸ਼ ਕੀਤਾ ਅਤੇ ਕੌਂਸਲਰ ਤਰਸੇਮ ਵਲੋਂ ਇਸ ਦੀ ਤਾਇਦ ਕੀਤੀ ਗਈ। ਕਾਂਗਰਸੀ ਕੌਂਸਲਰ ਸ੍ਰੀ ਬਲਰਾਜ ਠਾਕੁਰ ਵਲੋਂ ਇਸ ਚੋਣ ਪ੍ਰਕਿਰਿਆ ਦੌਰਾਨ ਪ੍ਰੀਜਾਇਡਿੰਗ ਅਫ਼ਸਰ ਦੀ ਭੂਮਿਕਾ ਨਿਭਾਈ ਗਈ। ਇਸ ਤੋਂ ਪਹਿਲਾਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਬਸੰਤ ਗਰਗ ਵਲੋਂ ਸਮਾਗਮ ਦੌਰਾਨ ਹਾਜਰ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ, ਸ਼ੁਸ਼ੀਲ ਕੁਮਾਰ ਰਿੰਕੂ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਚੌਧਰੀ ਸੁਰਿੰਦਰ ਸਿੰਘ ਹਾਜ਼ਰ ਸਨ।

No comments:

Post Top Ad

Your Ad Spot