ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਨੈਸ਼ਨਲ ਵੋਟਰ ਦਿਵਸ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 25 January 2018

ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਖੇ ਨੈਸ਼ਨਲ ਵੋਟਰ ਦਿਵਸ ਦਾ ਆਯੋਜਨ

ਜਲੰਧਰ 25 ਜਨਵਰੀ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਨੂੰ ਜ਼ਿਲਾ ਪੱਧਰ ਤੇ ਨੈਸ਼ਨਲ ਵੋਟਰ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤੈਯਬ ਨੇ ਕੀਤੀ।ਸਮਾਗਮ ਦਾ ਆਰੰਭ ਪਿ੍ਰੰਸੀਪਲ ਡਾ. ਅਰਚਨਾ ਗਰਗ ਵੱਲੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਫੁੱਲਾਂ ਨਾਲ ਸਵਾਗਤ ਕਰਦੇ ਕੀਤਾ ਗਿਆ। ਉਪਰੰਤ ਇਕ ਫਫਠ ਤੇ ਮੁੱਖ ਚੋਣ ਕਮਿਸ਼ਨਰ ਜੀ ਵਲੋਂ ਸਪੀਚ ਦੀ ਪੇਸ਼ਕਾਰੀ ਕੀਤੀ ਗਈ। ਹਿੰਦੂ ਕੰਨਿਆ ਕਾਲਜ, ਕਪੂਰਥਲਾ ਦੇ ਵਿਦਿਆਰਥੀਆਂ ਨੇ ਸਕਿਟ, ਨਵਾਬ ਜੱਸਾ ਸਿੰਘ ਆਹਲੂਵਾਲੀਆਂ ਕਾਲਜ ਵਲੋਂ ਸਪੀਚ ਤੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਲੋਂ ਇਕ ਗੀਤ ਪੇਸ਼ ਕੀਤਾ ਗਿਆ।
ਡਿਪਟੀ ਕਮਿਸ਼ਨਰ ਸਾਹਿਬ ਵਲੋਂ ਨਵੇਂ ਬਣੇ ਵੋਟਰਾਂ ਤੇ ਮਿਲੇ ਨਿਯਮ ਵੋਟਰਾਂ ਦਾ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਕੀਤਾ ਸਕਿਟ ਤੇ ਭਾਸ਼ਣ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਸ਼੍ਰੀ ਮੁਹੰਮਦ ਤੈਯਬ ਜੀ ਨੇ ਨੈਸ਼ਨਲ ਵੋਟਰ ਦਿਵਸ ਦੇ ਮੌਕੇ ਤੇ ਇਸ ਦੀ ਮਹਤੱਤਾ ਸੰਬੰਧੀ ਭਾਸ਼ਣ ਦਿੱਤਾ। ਅਖੀਰ ਵਿਚ ਕਾਲਜ ਵਲੋਂ ਸਨਮਾਨ ਚਿੰਨ ਭੇਂਟ ਕਰਨ ਦੀ ਰਸਮ ਅਦਾ ਕੀਤੀ ਗਈ।ਮੈਡਮ ਸੁਰੇਸ਼ ਸ਼ਰਮਾ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ  ਡਾ. ਮੇਜਰ ਸੁਮਿਤ ਮੁੱਧ ਐਡਿਸ਼ਨਲ ਕਮਿਸ਼ਨਰ( ਜਨਰਲ) ਸ਼੍ਰੀ ਰਾਹੁਲ ਚਾਬਾ ਐਡੀਸ਼ਨਰ ਡਿਪਟੀ ਕਮਿਸ਼ਨਰ ਮਜੌਦ ਸਨ।ਇਸ ਦੇ ਨਾਲ ਵੱਖ ਵੱਖ ਸਕੂਲਾ ਕਾਲਜਾਂ ਦੇ ਅਧਿਆਪਕ, ਬੀ. ਐਲ. ੳ,ਸ਼ਹਿਰ ਦੀਆਂ ਪਤਵੰਤੀਆਂ ਹਸਤੀਆਂ ਤੇ ਅਧਿਕਾਰੀ ਸ਼ਾਮਲ ਹੋਏ। ਕਾਲਜ ਦੇ ਸਮੂਹ ਵਿਦਿਆਰਥੀ ਮੈਡਮ ਮਧੂ ਸੇਠੀ, ਮੈਡਮ ਵਰਿੰਦਰ, ਮੈਡਮ ਰਮਨਦੀਪ, ਮੈਡਮ ਰੇਣੂ ਸੋਨੀ ਤੇ ਹੋਰ ਅਧਿਆਪਕ ਵੀ ਹਾਜ਼ਰ ਹਨ। ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਡਾ.ਭੁਪਿੰਦਰ ਕੌਰ ਨੇ ਬਾਖੂਬੀ ਕੀਤੀ।

No comments:

Post Top Ad

Your Ad Spot