ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਮਨਾਈ ਧੀਆਂ ਦੀ ਲੋਹੜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 14 January 2018

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਮਨਾਈ ਧੀਆਂ ਦੀ ਲੋਹੜੀ

  • ਵਾਤਾਵਰਨ ਬਚਾਓ ਵਿਸ਼ੇ 'ਤੇ ਖੇਡਿਆ ਨਾਟਕ
ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਮਾਜ ਵਿੱਚ ਲੜਕੀਆਂ ਨੂੰ ਮਾਨ-ਸਨਮਾਨ ਦਿਵਾਉਣ ਦੇ ਮਕਸਦ ਨਾਲ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈੰਡਰੀ ਸਕੂਲ ਲਹਿਰੀ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਵਿੱਚ ਜਿੱਥੇ ਅੱਜ ਦੇ ਇਦਨ ਜੰਮੀਆਂ ੳਤੇ ਸਕੂਲ ਉਕਤ ਸਕੂਲ 'ਚ ਪੜ੍ਹਦੀਆਂ ਲੜਕੀਆਂ ਦੀ ਖੁਸ਼ੀ ਵਿੱਚ ਲੋਹੜੀ ਪਾ ਕੇ ਮੂੰਗਫਲੀਆਂ ਤੇ ਰੇਵੜੀਆਂ ਵੰਡੀਆਂ ਗਈਆਂ ਉੱਥੇ ਹੀ ਸਕੂਲ ਵੱਲੋਂ ਰੰਗੋਲੀ ਸਜਾਓ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵਾਤਾਵਰਨ ਪ੍ਰਦੂਸ਼ਣ ਨੂੰ ਲੈ ਕੇ ਪ੍ਰਚਾਰ ਕਰ ਰਹੇ 'ਲੀਜ਼ ਐੱਨ ਅਰਾਟ ਪ੍ਰੋਫੈਸ਼ਨਲ ਗਰੁੱਪ' ਵੱਲੋਂ 'ਵਾਤਾਵਰਨ ਬਚਾਓ' ਵਿਸ਼ੇ 'ਤੇ ਇੱਕ ਨੁੱਕੜ ਨਾਟਕ ਦਾ ਮੰਚਨ ਕਰਕੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ਼ ਕੀਤੀ ਗਈ। ਨਾਟਕ ਤੋਂ ਉਪਰੰਤ ਸਕੂਲੀ ਬੱਚਿਆਂ ਵੱਲੋਂ ਇੱਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਲੋਹੜੀ ਨਾਲ ਸਬੰਧਿਤ ਗੀਤ, ਕਵਿਤਾਵਾਂ, ਕੋਰੀਓਗ੍ਰਾਫੀਆਂ ਤੋਂ ਇਲਾਵਾ ਸਕਿੱਟ ਆਦਿ ਪੇਸ਼ ਕੀਤੇ ਗਏ। ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਜਿੱਥੇ ਸਮੁੱਚੇ ਸਟਾਫ ਅਤੇ ਬੱਚਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਕਿਹਾ ਕਿ ਸਾਨੂੰ ਧੀਆਂ ਲਈ ਸਾਲ ਵਿੱਚੋਂ ਸਿਰਫ ਇੱਕ ਦਿਨ ਹੀ ਨਹੀਂ ਹਰ ਦਿਨ ਹੀ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਲੜਕੀਆਂ ਕੁਦਰਤ ਕੌਰ, ਨਵਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੂੰ ਅਤੇ ਨਾਟਕ ਟੀਮ ਦੇ ਸੁਖਨੈਬ ਸਿੰਘ, ਗੁਰਬਿੰਦਰ ਸਿੰਘ, ਸੰਦੀਪ ਸਿੰਘ, ਅਤੇ ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਸਕੱਤਰ ਸ੍ਰੀਮਤੀ ਪਰਮਜੀਤ ਕੌਰ ਅਤੇ ਲਖਵੀਰ ਸਿੰਘ ਸੇਖੋਂ ਤੋਂ ਇਲਾਵਾ ਸਮੁੱਚਾ ਸਟਾਫ ਮੌਜ਼ੂਦ ਸੀ।

No comments:

Post Top Ad

Your Ad Spot