ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਵਿਆਹ ਨੇ ਇਲਾਕੇ ਵਿੱਚ ਪੈਦਾ ਕੀਤੀ ਮਿਸਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 22 January 2018

ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਵਿਆਹ ਨੇ ਇਲਾਕੇ ਵਿੱਚ ਪੈਦਾ ਕੀਤੀ ਮਿਸਾਲ

  • ਪੰਗਤ ਵਿੱਚ ਛਕਾਇਆ ਲੰਗਰ, ਡੀ. ਜੇ ਦੀ ਥਾਂ ਗੱਤਕੇ ਦੇ ਦਿਖਾਏ ਗਏ ਜੌਹਰ, ਧਾਰਮਿਕ ਸਖਸ਼ੀਅਤਾਂ ਨੇ ਭਰੀ ਹਾਜਰੀ
ਤਲਵੰਡੀ ਸਾਬੋ, 22 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਪੰਜਾਬੀਆਂ ਅੰਦਰ ਵਿਆਹਾਂ ਵਿੱਚ ਦਿਖਾਵੇ ਦੇ ਨਾਂ 'ਤੇ ਬੇਲੋੜਾ ਖਰਚ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ ਉੱਥੇ ਅੱਜ ਨਗਰ ਵਿੱਚ ਪੂਰਨ ਗੁਰਮਰਿਯਾਦਾ ਅਨੁਸਾਰ ਹੋਏ ਸਾਦੇ ਵਿਆਹ ਨੇ ਇਲਾਕੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕਰਕੇ ਲੋਕਾਂ ਦੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਹੈ। ਦਮਦਮੀ ਟਕਸਾਲ ਵਿੱਚ ਪ੍ਰਚਾਰਕ ਦੇ ਤੌਰ 'ਤੇ ਕੰਮ ਕਰ ਰਹੇ ਜਥੇਦਾਰ ਪਿੱਪਲ ਸਿੰਘ ਦੀ ਲੜਕੀ ਬੀਬੀ ਰਾਜਵਿੰਦਰ ਕੋੌਰ ਦਾ ਵਿਆਹ ਪਿੰਡ ਮਾਣੂੰਕੇ ਗਿੱਲ ਦੇ ਭਾਈ ਕਮਿਸ਼ਰ ਸਿੰਘ ਦੇ ਲੜਕੇ ਭਾਈ ਗਗਨਦੀਪ ਸਿੰਘ ਨਾਲ ਬਿਨਾਂ ਕਿਸੇ ਦਿਖਾਵੇ ਤੇ ਪੂਰਨ ਗੁਰਮਰਿਯਾਦਾ ਅਨੁਸਾਰ ਬਠਿੰਡਾ ਰੋਡ 'ਤੇ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ ਸਾਹਿਬ ਵਿੱਚ ਸੰਪੂਰਨ ਹੋਇਆ। ਜਿੱਥੇ ਲੜਕੀ ਕੇਸਕੀ ਸਜਾ ਕੇ ਸਿੱਖ ਧਰਮ ਨਾਲ ਸਬੰਧਿਤ ਕਕਾਰ ਸਜਾ ਕੇ ਬਿਨਾ ਕਿਸੇ ਮੇਕਅਪ ਦੇ ਪੁੱਜੀ ਹੋਈ ਸੀ ਉੱਥੇ ਲੜਕੇ ਨੇ ਵੀ ਕੋਈ ਸਿਹਰਾ ਜਾਂ ਕਿਸੇ ਕਿਸਮ ਦਾ ਦਿਖਾਵੇ ਵਾਲਾ ਬਸਤਰ ਨਹੀਂ ਸੀ ਪਹਿਨਿਆ ਹੋਇਆ। ਸਵੇਰੇ 10 ਵਜੇ ਆਨੰਦ ਕਾਰਜ ਕਰ ਦਿੱਤੇ ਗਏ। ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ। ਉਕਤ ਮਿਸਾਲੀ ਵਿਆਹ ਵਿੱਚ ਸਿੱਖ ਪੰਥ ਦੀਆਂ ਸਿਰਮੌਰ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ। ਵਿਆਹ ਦੌਰਾਨ ਲੰਗਰ ਸਿੱਖ ਮਰਿਯਾਦਾ ਅਨੁਸਾਰ ਪੰਗਤਾਂ ਵਿੱਚ ਬੈਠਾ ਕੇ ਛਕਾਇਆ ਗਿਆ ਉੱਥੇ ਜਿੱਥੇ ਆਮ ਵਿਆਹਾਂ ਵਿੱਚ ਕੰਨਪਾੜਵੇਂ ਡੀ. ਜੇ ਸੁਣਾਈ ਦਿੰਦੇ ਹਨ ਉੱਥੇ ਇਸ ਵਿਆਹ ਵਿੱਚ ਡੀ. ਜੇ ਦੀ ਥਾਂ ਸਿੰਘਾਂ ਨੇ ਸਿੱਖ ਮਾਰਸ਼ਲ ਆਰਟ ਦਾ ਪ੍ਰਤੀਕ ਮੰਨੀ ਜਾਂਦੀ ਖੇਡ ਗੱਤਕੇ ਦੇ ਜੌਹਰ ਦਿਖਾਏ। ਵਿਆਹ ਵਿੱਚ ਕੋਈ ਲੈਣ ਦੇਣ ਨਹੀ ਕੀਤਾ ਗਿਆ। ਸੰਗਤਾਂ ਨੂੰ ਸੰਬੋਧਨ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਦਮਦਮੀ ਟਕਸਾਲ (ਅਜਨਾਲਾ) ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਗਿਆਨੀ ਠਾਕੁਰ ਸਿੰਘ ਪਟਿਆਲਾ ਵਾਲਿਆਂ ਨੇ ਗੁਰਮਰਿਯਾਦਾ ਅਨੁਸਾਰ ਆਨੰਦ ਕਾਰਜ ਕਰਵਾਏ ਜਾਣ ਤੇ ਜਥੇਦਾਰ ਪਿੱਪਲ ਸਿੰਘ ਨੂੰ ਵਧਾਈ ਦਿੰਦਿਆਂ ਅਜਿਹੇ ਵਿਆਹ ਸਿੱਖ ਸਮਾਜ ਲਈ ਜਰੂਰੀ ਕਰਾਰ ਦਿੱਤੇ।ਪੁੱਜੀਆਂ ਧਾਰਮਿਕ ਸਖਸ਼ੀਅਤਾਂ ਨੇ ਨਵ ਵਿਆਹੇ ਜੋੜੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਵਿਆਹ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਭਾਈ ਸੁਖਵਿੰਦਰ ਸਿੰਘ ਸ੍ਰੀ ਗੁਰੂੁ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ, ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ, ਇਲਾਕੇ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਬਾਬਾ ਹਰਚਰਨ ਸਿੰਘ ਕਮਾਨੇ ਵਾਲੇ,ਬਾਬਾ ਅਜੀਤ ਸਿੰਘ ਕੀਰਤਨਪੁਰਾ,ਭਾਈ ਗੁਰਮੀਤ ਸਿੰਘ ਖੋਸਾ ਕੋਟਲਾ,ਭਾਈ ਅਵਤਾਰ ਸਿੰਘ ਘੋਲੀਆ, ਭਾਈ ਨਿਰਮਲ ਸਿੰਘ ਭਲੂਰ, ਭਾਈ ਨਿਰਮਲ ਸਿੰਘ ਰੱਤਾਖੇੜਾ, ਭਾਈ ਸੁਖਦੇਵ ਸਿੰਘ ਫੱਤੂਵਾਲਾ, ਭਾਈ ਗੁਰਨਾਮ ਸਿੰਘ, ਬਾਬਾ ਸ਼ਿੰਦਰ ਸਿੰਘ ਫਤਹਿਗੜ੍ਹ ਸਭਰਾਂ, ਭਾਈ ਅਨਭੋਲ ਸਿੰਘ ਦੀਵਾਨਾ, ਰਣਜੀਤ ਸਿੰਘ ਰਾਜੂ ਪ੍ਰਧਾਨ ਦਮਦਮਾ ਸਾਹਿਬ ਪ੍ਰੈੱਸ ਕਲੱਬ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅਜੀਜ ਖਾਂ ਤੇ ਦਵਿੰਦਰ ਸਿੰਘ ਸੂਬਾ ਦੋਵੇਂ ਕੌਂਸਲਰ, ਸੁਖਚੈਨ ਸਿੰਘ ਸਿੱਧੂ ਚੇਅਰਮੈਨ ਯੂਨੀਵਰਸਲ ਸਕੂਲ, ਪ੍ਰਿੰਸੀਪਲ ਮਨਜੀਤ ਕੌਰ ਸਿੱਧੂ, ਤਾਰਾ ਸਿੰਘ ਪ੍ਰਧਾਨ ਕੌਰੇਆਣਾ, ਬਾਬਾ ਜੱਸਾ ਸਿੰਘ ਜਗਾ ਰਾਮ ਤੀਰਥ, ਸੋਨੀ ਜੱਸਲ, ਭਾਨਾ ਚਹਿਲ, ਪਰਮਿੰਦਰ ਫੌਜੀ ਆਦਿ ਹਾਜਰ ਸਨ।

No comments:

Post Top Ad

Your Ad Spot