ਘਰ ਦੇ ਬਾਹਰੋਂ ਪੱਤਰਕਾਰ ਜਗਦੀਪ ਕੋਮਲ ਦੀ ਕਾਰ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 23 January 2018

ਘਰ ਦੇ ਬਾਹਰੋਂ ਪੱਤਰਕਾਰ ਜਗਦੀਪ ਕੋਮਲ ਦੀ ਕਾਰ ਚੋਰੀ

ਤਲਵੰਡੀ ਸਾਬੋ, 23 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਤੋਂ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਅਤੇ ਪ੍ਰਾਈਵੇਟ ਤੌਰ 'ਤੇ ਪਸ਼ੂਆਂ ਦੀ ਡਾਕਟਰੀ ਦਾ ਕੰਮ ਕਰਨ ਵਾਲੇ ਜਗਦੀਪ ਕੋਮਲ ਦੀ ਬੀਤੀ ਰਾਤ ਅਣਪਛਾਤਿਆਂ ਵੱਲੋਂ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੀ ਪੁਲਿਸ ਕੋਲ ਰਿਪੋਰਟ ਦਰਜ਼ ਕਰਵਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਪੱਤਰਕਾਰ ਜਗਦੀਪ ਕੋਮਲ ਨੇ ਦੱਸਿਆ ਕਿ ਉਹ ਆਪਣੀ ਕਾਰ ਨੰ: ਪੀ. ਬੀ 03 ਐੱਲ-4171 ਨੂੰ ਆਪਣੇ ਘਰ ਦੇ ਬਾਹਰ ਹੀ ਖੜ੍ਹੀ ਕਰਦਾ ਹੁੰਦਾ ਸੀ ਅਤੇ ਬੀਤੀ ਰਾਤ ਵੀ ਗੱਡੀ ਲਾੱਕ ਕਰਕੇ ਬਾਹਰ ਹੀ ਖੜ੍ਹੀ ਕੀਤੀ ਹੋਈ ਸੀ, ਕਾਰ ਦੇ ਚੋਰੀ ਹੋਣ ਬਾਰੇ ਸਵੇਰੇ ਪਤਾ ਲੱਗਿਆ। ਕੋਮਲ ਦੇ ਦੱਸਣ ਮੁਤਾਬਿਕ ਉਸਨੇ ਉਸੇ ਵਕਤ ਹੀ ਪੁਲਿਸ ਚੌਂਕੀ (ਨਾਕਾ) ਸੀਂਗੋ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ। ਚੋਰੀ ਹੋਈ ਕਾਰ ਵਿੱਚ ਪੱਤਰਕਾਰ ਦਾ ਵੀਡੀਓ ਕੈਮਰਾ, ਇੱਕ ਪੈਨ ਕੈਮਰਾ, ਸਰਕਾਰੀ ਨੰਬਰਾਂ ਵਾਲੀ ਡਾਇਰੀ, ਪਸ਼ੂਆਂ ਦੇ ਡਾਕਟਰੀ ਕਿੱਤੇ ਨਾਲ ਸਬੰਧਿਤ ਸਾਰੇ ਔਜ਼ਾਰ ਅਤੇ ਦਵਾਈਆਂ ਵਾਲੇ ਬੈਗ ਤੋਂ ਇਲਾਵਾ ਹੋਰ ਵੀ ਬਹੁਤ ਜ਼ਰੂਰੀ ਕਾਗਜ਼ਾਤ ਗੱਡੀ ਵਿੱਚ ਸਨ ਜੋ ਕਿ ਚੋਰ ਨਾਲ ਹੀ ਲੈ ਗਏ ਹਨ। ਪੁਲਿਸ ਮੁਤਾਬਿਕ ਉਕਤ ਚੋਰੀ ਦੇ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਲੈ ਕੇ ਭਾਲ ਆਰੰਭ ਦਿੱਤੀ ਹੈ।

No comments:

Post Top Ad

Your Ad Spot