ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਕਿਸਾਨ ਵੀ ਜਾਗਰੂਕ ਹੋਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 January 2018

ਵਾਤਾਵਰਣ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਕਿਸਾਨ ਵੀ ਜਾਗਰੂਕ ਹੋਣ

  • ਕਿਸਾਨਾਂ ਨੂੰ 80 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ-ਡਿਪਟੀ ਕਮਿਸ਼ਨਰ
  • ਚਾਹਵਾਨ ਕਿਸਾਨ ਆਪਣੀਆਂ ਅਰਜੀਆਂ 6 ਫਰਵਰੀ ਤੱਕ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਜਮਾ ਕਰਵਾਉਣ।
ਅੰਮ੍ਰਿਤਸਰ/ਜੰਡਿਆਲਾ ਗੁਰੂ,30 ਜਨਵਰੀ (ਕੰਵਲਜੀਤ ਸਿੰਘ)- ਖੇਤੀਬਾੜੀ ਵਿਭਾਗ ਅੰਮ੍ਰਿਤਸਰ ਵੱਲੋਂ ਜ਼ਿਲਾ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰ ਕਮਲਦੀਪ ਸਿੰਘ ਸੰਘਾ ਨੇ ਕਿਹਾ। ਕਿ ਜ਼ਿਲਾ ਵਿੱਚ ਜਿਥੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨਾ ਅੱਗ ਲਗਾਏ ਖੇਤਾਂ ਵਿੱਚ ਹੀ ਸਾਂਭਣ ਅਤੇ ਜੈਵਿਕ ਖਾਦ ਵਜੋਂ ਖੇਤਾਂ ਦੀ ਮਿੱਟੀ ਵਿੱਚ ਮਿਲਾ ਕੇ ਜਮੀਨ ਦੀ ਸਿਹਤ-ਸੁਧਾਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਰੋਕਣ ਲਈ ਸਮੇਂ-ਸਮੇਂ ਤੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਸ੍ਰ ਸੰਘਾ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਬੈਂਕ ਬਣਾ ਕੇ ਨਵੀਂ ਖੇਤੀ ਮਸ਼ੀਨਰੀ ਕਿਰਾਏ ਤੇ ਮੁਹੱਈਆ ਕਰਵਾਉਣ ਦੇ ਲਈ ਕਸਟਮ ਹਾਈਰਿੰਗ ਸੈਂਟਰ ਖੋਲਣ ਦੇ ਚਾਹਵਾਨ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਤਜਵੀਜ਼ ਬਣਾਈ ਗਈ ਹੈ। ਉਨਾ ਦੱਸਿਆ ਕਿ ਇਸ ਤਹਿਤ ਜ਼ਿਲਾ ਵਿੱਚ 10 ਲੱਖ ਰੁਪਏ ਦੇ ਦੋ ਮਸ਼ੀਨਰੀ ਬੈਂਕ ਸਬਸਿਡੀ 80 ਪ੍ਰਤੀਸ਼ਤ ਦਿੱਤੀ ਜਾਵੇਗੀ। ਜਿਨਾ ਵਿੱਚ 25 ਲੱਖ ਰੁਪਏ ਦੇ ਇਕ ਮਸ਼ੀਨਰੀ ਬੈਂਕ ਸਬਸਿਡੀ 40 ਪ੍ਰਤੀਸ਼ਤ ਅਤੇ 40 ਲੱਖ ਰੁਪਏ ਦੇ ਇਕ ਮਸ਼ੀਨਰੀ ਬੈਂਕ 40 ਪ੍ਰਤੀਸ਼ਤ ਸਬਸਿਡੀ ਤੇ ਉਪਲਬੱਧ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨਾ ਦੱਸਿਆ ਕਿ ਇਸ ਸੈਂਟਰ ਅਧੀਨ ਟਰੈਕਟਰ ਤੋਂ ਬਿਨਾਂ ਕੇਵਲ ਖੇਤੀ ਮਸ਼ੀਨਰੀ ਅਤੇ ਸੰਦ ਹੀ ਖਰੀਦੇ ਜਾ ਸਕਣਗੇ। ਸ੍ਰ ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਾਰਵੈਸਟਰ ਕੰਬਾਈਨ ਨੂੰ ਲੱਗਣ ਵਾਲਾ ਸੁਪਰ ਐਸ.ਐਮ.ਐਸ. ਸਬ-ਸੋਆਇਲਰ,ਪੈਡੀ ਸਟਰਾਅ,ਚੋਪਰ-ਕਮ-ਸ਼ਰੈਡਰ, ਮਲਚਰ ਅਤੇ ਰਿਵਰਸੀਬਲ ਐਮ.ਪੀ.ਪਲਾਓ ਮਸ਼ੀਨਾਂ ਤੇ ਕਿਸਾਨਾਂ ਨੂੰ ਵਿਅਕਤੀਗਤ ਤੌਰ ਤੇ ਵੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾ ਦੱਸਿਆ ਕਿ ਇਹ ਸਬਸਿਡੀ ਦੇਣ ਲਈ ਇੱਕ ਕਮੇਟੀ ਗਠਿਤ ਕਰਕੇ ਯੋਗ ਲਾਭਪਾਤਰੀਆਂ ਦੀ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਉਨਾ ਦੱਸਿਆ ਕਿ ਖੇਤੀ ਮਸ਼ੀਨਰੀ 'ਤੇ ਸਬਸਿਡੀ ਲੈਣ ਦੇ ਚਾਹਵਾਨ ਕਿਸਾਨ ਆਪਣੀਆਂ ਅਰਜੀਆਂ 6 ਫਰਵਰੀ 2018 ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਜਮਾ ਕਰਵਾ ਸਕਦੇ ਹਨ। ਇਸ ਮੌਕੇ ਇੰਜ: ਰਣਬੀਰ ਸਿੰਘ ਰੰਧਾਵਾ ਵੀ ਹਾਜ਼ਰ ਸਨ।

No comments:

Post Top Ad

Your Ad Spot