ਪੰਚਾਇਤ ਸਕੱਤਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਸਰਕਾਰ ਖਿਲਾਫ ਲਾ ਕੇ ਰੋਸ ਪ੍ਰਦਰਸ਼ਨ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 January 2018

ਪੰਚਾਇਤ ਸਕੱਤਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਸਰਕਾਰ ਖਿਲਾਫ ਲਾ ਕੇ ਰੋਸ ਪ੍ਰਦਰਸ਼ਨ ਕੀਤਾ

  • ਪਿਛਲੇ ਛੇ ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਗੁਜਾਰਾ ਕਰ ਰਹੇ ਨੇ ਉਕਤ ਯੂਨੀਅਨ ਮੈਂਬਰ
  • ਡੀ. ਡੀ. ਪੀ. ਓ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਤਨਖਾਹਾਂ ਲਈ ਸਾਰੇ ਕਾਗਜ਼ ਸਰਕਾਰ ਭੇਜ ਦਿੱਤੇ ਹਨ-ਡੀ. ਡੀ. ਪੀ. ਓ
ਤਲਵੰਡੀ ਸਾਬੋ, 18 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਚਾਇਤ ਸਕੱਤਰਾਂ ਤੇ ਗਰਾਮ ਸੇਵਕ ਯੂਨੀਅਨ ਨੇ ਆਪਣੀਆ ਹੱਕੀ ਮੰਗਾਂ ਨੂੰ ਪੂਰੀਆ ਕਰਵਾਉਣ ਲਈ ਸਥਾਨਕ ਬੀ. ਡੀ. ਪੀ. ਓ ਦਫਤਰ ਵਿੱਚ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਬਲਾਕ ਪ੍ਰਧਾਨ ਹਰਿੰਦਰ ਸਿੰਘ ਚਹਿਲ ਦੀ ਅਗਵਾਈ ਵਿੱਚ ਧਰਨਾ ਲਾ ਕੇ ਪੰਚਾਇਤ ਵਿਭਾਗ ਦੇ ਅਫਸਰਾਂ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੁਬਾਈ ਪ੍ਰਧਾਨ ਗੁਰਜੀਵਨ ਸਿੰਘ ਬਰਾੜ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਪੰਜ-ਛੇ ਮਹੀਨਿਆਂ ਤੋਂ ਅਫਸਰਾਂ ਦੀ ਕਥਿਤ ਅਣਗਹਿਲੀ ਕਾਰਨ ਤਨਖਾਹ ਨਹੀਂ ਮਿਲੀ ਜਿਸਨੂੰ ਦੇਖਦੇ ਹੋਏ 15 ਦਿਨਾਂ ਵਿੱਚ ਤਰੁੰਤ ਤਨਖਾਹ ਦਿਵਾਈ ਜਾਵੇ ਨਹੀਂ ਤਾਂ ਤਿੱਖਾ ਸਘੰਰਸ਼ ਸ਼ੁਰੂ ਕੀਤਾ ਜਾਵੇਗਾ, ਪੰਚਾਇਤ ਫੰਡ ਅਤੇ 14ਵਾਂ ਵਿਤ ਕਮਸ਼ਿਨ ਪੰਚਾਇਤ ਫੰਡ ਲਈ ਜ਼ਰੂਰੀ ਤੇ ਤਰੁੰਤ ਹੋਣ ਵਾਲੇ ਕੰਮਾਂ ਲਈ ਹੁੰਦਾ ਹੈ ਜੇਕਰ ਇਸਨੂੰ ਨਰੇਗਾ ਨਾਲ ਜੋੜ ਕੇ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਨਾਲ ਉਕਤ ਕੰਮ ਪ੍ਰਭਾਵਿਤ ਹੋਣਗੇ ਇਸ ਲਈ ਪੰਫ਼ਫੰਡ, 14 ਵਿਤ ਕਮਿਸ਼ਨ ਨੂੰ ਨਰੇਗਾ ਨਾਲ ਨਾ ਜੋੜਿਆ ਜਾਵੇ। ਪਿੰਡ ਵਿੱਚ ਵਾਰਡ ਬੰਦੀ ਦਾ ਕੰਮ ਚੱਲ ਰਿਹਾ ਹੈ ਜਿਸਨੂੰ ਪਾਰਦਰਸੀ ਢੰਗ ਨਾਲ ਕਰਮਚਾਰੀਆਂ ਨੂੰ ਬਿਨਾਂ ਸਿਆਸੀ ਦਬਾਅ ਕੰਮ ਕਰਨ ਦੀ ਇਜਾਜਤ ਦਿੱਤੀ ਜਾਵੇ, ਕਰਮਚਾਰੀਆ ਦੀਆਂ ਸਰਵਿਸ ਬੁੱਕਾਂ 4-9-14, ਸਲਾਨਾਂ ਤਰੱਕੀਆਂ ਅਤੇ ਸੀ. ਪੀ. ਐਫ ਦਾ ਕੰਮ ਸਮੇਂ ਸਿਰ ਮਕੁੰਮਲ ਕੀਤਾ ਜਾਵੇ, ਗਰਾਮ ਪੰਚਾਇਤ ਦੇ ਆਡਿਟ ਨੋਟਾਂ ਲਈ ਸਾਰੇ ਜਿਲ੍ਹੇ ਦੇ ਕਰਮਚਾਰੀਆ ਨੂੰ ਚੰਡੀਗੜ੍ਹ ਬੁਲਾਉਣ ਦੀ ਬਜਾਏ ਜਿਲ੍ਹਾ ਹੈਡ ਕੁਆਟਰ ਤੇ ਚੈਕ ਕੀਤਾ ਜਾਵੇ ਤਾਂ ਜੋ ਪੰਚਾਇਤ ਦੇ ਕੰਮ ਵਿੱਚ ਵਿਘਨ ਨਾ ਪਵੇ। ਉਨ੍ਹਾਂ ਉਕਤ ਮੰਗਾਂ ਨੂੰ ਨਾ ਮੰਨਣ ਦੀ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਉਕਤ ਮੰਗਾਂ 15 ਦਿਨਾਂ ਤੱਕ ਪੂਰੀਆਂ ਨਾ ਕੀਤੀਆਂ ਗਈਆ ਤਾਂ ਸਘੰਰਸ਼ ਤਿੱਖਾ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਡੀ. ਡੀ. ਪੀ. ਓ. ਹਰਜਿੰਦਰ ਸਿੰਘ ਜੱਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਉਕਤ ਕਰਮਚਾਰੀਆਂ ਦੀ ਤਨਖਾਹਾਂ ਲਈ ਲੋੜੀਂਦੇ ਦਸਤਾਵੇਜ ਸਬੰਧਿਤ ਵਿਭਾਗ ਨੂੰ ਭੇਜ ਦਿੱਤੇ ਹਨ ਤੇ ਹੁਣ ਤਨਖਾਹ ਉਨ੍ਹਾਂ ਨੇ ਭੇਜਣੀ ਹੈ ਇਸ ਵਿੱਚ ਅਫਸਰਾਂ ਦਾ ਕੋਈ ਦੋਸ਼ ਨਹੀਂ ਤੇ ਹੁਣ ਪੰਜਾਬ ਸਰਕਾਰ ਨੇ ਤਨਖਾਹ ਦੇਣੀ ਹੈ। ਇਸ ਮੌਕੇ ਸੂਬਾ ਪ੍ਰਧਾਨ ਗੁਰਜੀਵਨ ਸਿੰਘ, ਨਾਜਮ ਸਿੰਘ ਪੂਹਲੀ, ਸਵਰਨ ਰਾਮਪੁਰਾ, ਰਾਜਿੰਦਰ ਬਾਲਿਆਂਵਾਲੀ, ਬਲਜਿੰਦਰ ਵਿਰਕ, ਭੁਪਿੰਦਰ ਦੁੱਗਲ, ਬੀਰਾ ਖਾਨ ਨੇ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਹਰਿੰਦਰ ਚਾਹਲ, ਜਗਤਾਰ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ, ਰਾਮਪਾਲ ਸ਼ਰਮਾ, ਹਰਭਜਨ ਸਿੰਘ ਸਮੇਤ ਜਿਲ਼੍ਹਾ ਦੇ ਪੰਚਾਇਤ ਸਕੱਤਰ ਤੇ ਗਰਾਮ ਸੇਵਕ ਮੌਜੂਦ ਸਨ।

No comments:

Post Top Ad

Your Ad Spot