ਤਲਵੰਡੀ ਸਾਬੋ ਦੇ ਯੂਨੀਵਰਸਲ ਸਕੂਲ ਵਿੱਚ ਲੱਗੀਆਂ ਲੋਹੜੀ ਅਤੇ ਖੇਡ ਦਿਵਸ ਦੀਆਂ ਰੌਣਕਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 15 January 2018

ਤਲਵੰਡੀ ਸਾਬੋ ਦੇ ਯੂਨੀਵਰਸਲ ਸਕੂਲ ਵਿੱਚ ਲੱਗੀਆਂ ਲੋਹੜੀ ਅਤੇ ਖੇਡ ਦਿਵਸ ਦੀਆਂ ਰੌਣਕਾਂ

ਤਲਵੰਡੀ ਸਾਬੋ, 15 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀ. ਸੈ. ਸਕੂਲ ਵਿੱਚ ਲੋਹੜੀ ਅਤੇ ਸਾਲਾਨਾ ਖੇਡ ਦਿਵਸ ਬਹੁਤ ਹੀ ਉਤਸ਼ਾਹ ਪੂਰਨ ਮਨਾਇਆ ਗਿਆ। ਲੋਹੜੀ ਦੀ ਪਵਿੱਤਰ ਰਸਮ ਦੀ ਸ਼ੁਰੂਆਤ ਮੁੱਖ ਮਹਿਮਾਨ ਰਿਟਾਇਰਡ  ਸ. ਜਸਕਰਨ ਸਿੰਘ ਡੀ. ਪੀ. ਈ. ਅਤੇ  ਸ. ਅਵਤਾਰ ਸਿੰਘ ਢਿੱਲੋਂ, ਸ. ਸ. ਮਾਸਟਰ, ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ,  ਪ੍ਰਿੰਸੀਪਲ ਮਨਜੀਤ ਕੌਰ ਸਿੱਧੂ, ਵਾਈਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਅਤੇ ਸਮੂਹ ਸਟਾਫ ਵਲੋਂ ਤਿਲ ਸੁੱਟ ਕੇ ਕੀਤੀ ਗਈ। ਸਲਾਨਾ ਖੇਲ ਦਿਵਸ ਦਾ ਉਦਘਾਟਨ ਮੁੱਖ ਮਹਿਮਾਨ ਰਿਟਾਇਰਡ  ਸ. ਜਸਕਰਨ ਸਿੰਘ ਡੀ. ਪੀ. ਈ. ਦੁਆਰਾ ਰਿਬਨ ਕੱਟ ਕੇ ਕੀਤਾ ਗਿਆ। ਯੂਨੀਵਰਸਲ ਪਬਲਿਕ ਸਕੂਲ ਦੇ ਬੈਂਡ ਵਿਦਿਆਰਥੀਆਂ ਅਤੇ ਮੈਨੇਜਮੈਂਟ ਕਮੇਟੀ ਦੁਆਰਾ ਬੜੇ ਹੀ ਸ਼ਾਨਦਾਰ ਢੰਗ ਨਾਲ ਮੁੱਖ ਮਹਿਮਾਨ ਸ. ਜਸਕਰਨ ਸਿੰਘ ਡੀ. ਪੀ. ਈ ਅਤੇ  ਸ. ਅਵਤਾਰ ਸਿੰਘ ਢਿੱਲੋਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵਲੋਂ ਝੰਡੇ ਦੀ ਰਸਮ ਅਦਾ ਕਰਕੇ ਖੇਡ ਦਿਵਸ ਦੀ ਸ਼ੁਰੂਆਤ ਕੀਤੀ ਗਈ। ਖੇਡ ਦਿਵਸ ਮੌਕੇ ਤੇ ਵਿਦਿਆਰਥੀਆਂ  ਨੇ ਜੈਲੀ ਫਿਸ਼, ਡਕਫੋਕ, ਫਾਰਮਰ ਵਾਕ, ਕਾਰਟ ਰੇਸ, ਕਬੱਡੀ ਅਤੇ ਰੱਸਾਕਸੀ ਆਦਿ ਖੇਡਾਂ ਦਾ ਆਨੰਦ ਮਾਣਿਆ। ਮਾਰਸ਼ਲ ਆਰਟ ਗੱਤਕਾ ਟੀਮ ਨੇ ਆਪਣੇ ਵੱਖਰੇ-ਵੱਖਰੇ ਜੌਹਰ ਦਿਖਾਉਂਦੇ ਹੋਏ ਸਭ ਦਾ ਧਿਆਨ ਆਪਣੇ ਵੱਲ ਖਿਚਿਆ। ਪ੍ਰਾਇਮਰੀ ਵਰਗ ਦੀਆਂ ਬੱਚੀਆਂ ਨੇ ਗਿੱਧਾ ਪਾ ਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਗਾ ਦਿੱਤੇ। ਯੂਨੀਵਰਸਲ ਪਬਲਿਕ ਸਕੂਲ ਦੇ ਡੀ. ਪੀ. ਅਧਿਆਪਕ ਜਸਦੀਪ ਕੌਰ ਅਤੇ ਸ. ਮਨਪ੍ਰੀਤ ਸਿੰਘ ਦੀ ਭੂਮਿਕਾ ਮਹੱਤਵਪੂਰਨ ਰਹੀ। ਮੁੱਖ ਮਹਿਮਾਨ ਵਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ। ਯੂਨੀਵਰਸਲ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੁਆਰਾ ਬੱਚਿਆਂ ਨੂੰ ਮੂੰਗਫਲੀਆਂ, ਰਿਉੜੀਆਂ ਵੰਡੀਆਂ ਗਈਆਂ। ਅੰਤ ਵਿੱਚ ਪੁਜੀਸ਼ਨਾਂ ਅਨੁਸਾਰ  ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸ. ਸੁਖਚੈਨ ਸਿੰਘ ਸਿੱਧੂ ਨੇ ਬੱਚਿਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਮੁੱਖ ਮਹਿਮਾਨ, ਵਿਦਿਆਰਥੀਆਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

No comments:

Post Top Ad

Your Ad Spot