ਨੈਸ਼ਨਲ ਪਲਸ ਪੋਲੀਓ ਦੀ ਸ਼ੁਰੁਆਤ ਹੋਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 29 January 2018

ਨੈਸ਼ਨਲ ਪਲਸ ਪੋਲੀਓ ਦੀ ਸ਼ੁਰੁਆਤ ਹੋਈ

ਸਾਰੇ ਹੀ ਮਾਤਾ ਪਿਤਾ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਜਰੂਰ ਪਿਲਾਉਣ- ਡਾ. ਅਸ਼ਵਨੀ ਕੁਮਾਰ ਐਸ. ਐਮ. ਓ
 
ਤਲਵੰਡੀ ਸਾਬੋ, 28 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਸਥਾਨਕ  ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਵੱਲੋਂ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਰੇ ਹੀ ਮਾਤਾ ਪਿਤਾ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ ਤਾਂ ਕਿ ਬੱਚਿਆਂ ਨੂੰੰ ਪੋਲੀਓ ਦੀ ਬਿਮਾਰੀ ਤੋਂ ਸੁਰੱਖਿਅਤ ਕੀਤਾ ਜਾ ਸਕੇ।
ਇਸ ਮੌਕੇ ਸ. ਤਿਰਲੋਕ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਬਲਾਕ ਵਿਖੇ ਕੁੱਲ 22494 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਲਈ ਕੁੱਲ 111 ਰੈਗੂਲਰ ਬੂਥ ਅਤੇ ਚਾਰ ਟਰਾਂਂਜਿਟ ਬੂਥ ਬਣਾਏ ਗਏ ਹਨ। ਪੋਲੀਓ ਦੀਆਂਂ ਟੀਮਾਂ ਵੱਲੋਂ ਮਿਤੀ 29 ਅਤੇ 30 ਜਨਵਰੀ ਅਤੇ ਨੂੰ ਘਰ-ਘਰ ਜਾ ਕੇ ਬਾਕੀ ਰਹਿੰਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਅੱਜ ਕੁੱਲ 10,004 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਮੌਕੇ ਸ. ਸੁਖਦੇਵ ਸਿੰਘ ਐਸ. ਆਈ., ਸ੍ਰੀਮਤੀ ਭੁਪਿੰਦਰਪਾਲ ਕੌਰ, ਸ੍ਰੀ ਨਿਰਮਲ ਸਿੰਘ, ਸ. ਗੁਰਪ੍ਰੀਤ ਸਿੰਘ ਤੋਂ ਇਲਾਵਾ ਸ੍ਰੀਮਤੀ ਰਾਣੀ ਕੌਰ ਫੈਸਿਲੀਟੇਟਰ ਆਦਿ  ਹਾਜਰ ਸਨ।

No comments:

Post Top Ad

Your Ad Spot