ਪਿੰਡ ਲਹਿਰੀ ਵਿਖੇ ਲਗਾਇਆ ਅੱਖਾਂ ਦਾ ਫਰੀ ਚੈੱਕ-ਅੱਪ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 24 January 2018

ਪਿੰਡ ਲਹਿਰੀ ਵਿਖੇ ਲਗਾਇਆ ਅੱਖਾਂ ਦਾ ਫਰੀ ਚੈੱਕ-ਅੱਪ ਕੈਂਪ

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲਹਿਰੀ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀ ਪੰਚਾਇਤ ਦੇ ਮੈਂਬਰ ਗੋਰਾ ਸਿੰਘ ਲਹਿਰੀ ਵੱਲੋਂ ਰੌਸ਼ਨੀ ਆਈ ਹਸਪਤਾਲ ਬਠਿੰਡਾ ਦੇ ਡਾਕਟਰਾਂ ਰਾਹੀਂ ਅੱਖਾਂ ਦਾ ਫਰੀ ਚੈੱਕ-ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਰੌਸ਼ਨੀ ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉਕਤ ਕੈਂਪ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸ. ਗੋਰਾ ਸਿੰਘ ਪੰਚਾਇਤ ਮੈਂਬਰ ਨੇ ਦੱਸਿਆ ਕਿ ਸਮਾਜ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਪਿੰਡ ਦੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਨੂੰ ਦੇਖਦਿਆਂ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਰੌਸ਼ਨੀ ਆਈ ਹਸਪਤਾਲ ਦੇ ਸੀਨੀਅਰ ਡਾਕਟਰ ਸਲਮਾਨ ਖਾਨ, ਪ੍ਰਬੰਧਕ ਜਤਿੰਦਰ ਦੁੱਗਲ, ਗੁਰਦਰਸ਼ਨ ਸਿੰਘ ਅਤੇ ਗੁਰਜੰਤ ਕੌਰ ਦੀ ਟੀਮ ਨੇ ਲਗਭਗ 100 ਮਰੀਜ਼ਾਂ ਦਾ ਮੁਫਤ ਚੈੱਕ-ਅੱਪ ਕੀਤਾ ਅਤੇ ਦਵਾਈਆਂ ਵੰਡੀਆਂ। ਇਸ ਤੋਂ ਇਲਾਵਾ ਚਿੱਟਾ ਮੋਤੀਆ ਬਿਮਾਰੀ ਵਾਲੇ 16 ਮਰੀਜ਼ ਡਾਇਗਨੋਜ਼ ਕੀਤੇ ਅਤੇ 7 ਦੇ ਆਪਰੇਸ਼ਨ ਲਈ ਬਠਿੰਡਾ ਭੇਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਖਾਲਸਾ, ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ, ਹਰਮੀਤ ਸਿੰਘ, ਤਰਸੇਮ ਸਿੰਘ ਸੇਮੀ ਆਦਿ ਨੇ ਸਹਿਯੋਗ ਦਿੱਤਾ।

No comments:

Post Top Ad

Your Ad Spot