ਕਾਂਗਰਸ ਹਲਕਾ ਸੇਵਾਦਾਰ ਜਟਾਣਾ ਨੇ ਕੀਤੀ ਮੁਸਲਿਮ ਭਾਈਚਾਰੇ ਨਾਲ ਮੁਲਾਕਾਤ ਮੁਸਲਿਮ ਭਾਈਚਾਰੇ ਦੀਆਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ- ਖੁਸ਼ਬਾਜ਼ ਜਟਾਣਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 January 2018

ਕਾਂਗਰਸ ਹਲਕਾ ਸੇਵਾਦਾਰ ਜਟਾਣਾ ਨੇ ਕੀਤੀ ਮੁਸਲਿਮ ਭਾਈਚਾਰੇ ਨਾਲ ਮੁਲਾਕਾਤ ਮੁਸਲਿਮ ਭਾਈਚਾਰੇ ਦੀਆਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ- ਖੁਸ਼ਬਾਜ਼ ਜਟਾਣਾ

ਤਲਵੰਡੀ ਸਾਬੋ, 17 ਜਨਵਰੀ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਮੁਸਲਿਮ ਭਾਈਚਾਰੇ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਪਹਿਲ ਦੇ ਆਦਾਰ 'ਤੇ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਹੋ ਚੁੱਕੀ ਹੈ ਪ੍ਰਧਾਨ ਬਣਦਿਆਂ ਹੀ ਉਹਨਾਂ ਦਾ ਕੰਮ ਚੱਲ ਪਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਸੇਵਾਦਾਰ ਅਤੇ ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਬੀਤੇ ਦਿਨਾਂ ਤੋਂ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਰਾਬਤਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਉਨਾਂ ਨੇ ਸਥਾਨਕ ਮਸਜਿਦ ਵਿੱਚ ਪੁੱਜ ਕੇ ਮੁਸਲਮਾਨ ਭਾਈਚਾਰੇ ਨਾਲ ਮੁਲਾਕਾਤ ਮੌਕੇ ਕੀਤਾ।
ਮਸਜਿਦ ਪੁੱਜਣ 'ਤੇ ਮੁਸਲਿਮ ਭਾਈਚਾਰੇ ਵੱਲੋਂ ਕੌਂਸਲਰ ਚੁਣੇ ਗਏ ਕਾਂਗਰਸੀ ਆਗੂ ਅਜੀਜ ਖਾਂ ਨੇ ਉਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮੁਸਲਮਾਨ ਭਾਈਚਾਰੇ ਦੀ ਜਥੇਬੰਦੀ ਮਦੀਨਾ ਮੁਸਲਿਮ ਵੈੱਲਫੇਅਰ ਸੁਸਾਇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਮਲਕੀਤ ਖਾਂ ਹਾਜੀ ਨੇ ਜਟਾਣਾ ਨੂੰ ਮੁਸਲਮਾਨ ਭਾਈਚਾਰੇ ਦੇ ਕਬਰਿਸਤਾਨ ਦੀ ਚਾਰ ਦਿਵਾਰੀ ਅਤੇ ਮਸਜਿਦ ਦੇ ਅਧੂਰੇ ਪਏ ਨਿਰਮਾਣ ਲਈ ਸਰਕਾਰ ਤੋਂ ਵਿੱਤੀ ਸਹਾਇਤਾ ਦੁਆਉਣ ਦੀ ਮੰਗ ਕੀਤੀ। ਜਿਸ 'ਤੇ ਬੋਲਦਿਆਂ ਸ. ਜਟਾਣਾ ਨੇ ਆਪਣੇ ਸੰਬੋਧਨ ਦੌਰਾਨ ਖੁਸ਼ਬਾਜ ਜਟਾਣਾ ਨੇ ਮੁਸਲਿਮ ਭਾਈਚਾਰੇ ਨੂੰ ਵਿਸ਼ਵਾਸ ਦੁਆਇਆ ਕਿ ਉਹ ਕਮੇਟੀ ਨੂੰ ਹਦਾਇਤ ਕਰਨਗੇ ਕਿ ਤੁਹਾਡੀਆਂ ਲੰਬਿਤ ਮੰਗਾਂ ਨੂੰ ਜਲਦੀ ਪੂਰਾ ਕਰੇ। ਇਸ ਮੌਕੇ ਜਟਾਣਾ ਨੇ ਭਾਈਚਾਰੇ ਦੀ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਤੇ ਨਵ ਨਿਯੁਕਤ ਕਮੇਟੀ ਵੱਲੋਂ ਜਟਾਣਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਨਵੀਂ ਚੁਣੀ ਕਮੇਟੀ ਦੇ ਮੀਤ ਪ੍ਰਧਾਨ ਅਕਰਮ ਖਾਂ, ਸਕੱਤਰ ਅਖਤਰ ਅਲੀ, ਸਾਬਰ ਅਲੀ, ਕੈਸ਼ੀਅਰ ਹਾਜੀ ਇਕਬਾਲ ਖਾਂ, ਤਨਵੀਰ ਅਹਿਮਦ ਤੇ ਰੂਪ ਖਾਂ, ਜਨਰਲ ਸਕੱਤਰ  ਵਜੀਰ ਖਾਂ, ਸਲਾਹਕਾਰ ਨਜੀਰ ਖਾਂ, ਪ੍ਰਚਾਰ ਸੈਕਟਰੀ ਦੀਪੀ ਖਾਂ ਤੇ ਰਾਸ਼ਿਦ ਮੁਹੰਮਦ, ਮੇਲਾ ਖਾਂ, ਸਫੀਖਾਨ, ਬੌਨ ਖਾਂ, ਸਿਕੰਦਰ ਖਾਂ, ਅਬਦੁੱਲ ਮਾਜਿਦ, ਆਸਿਫ ਅਲੀ, ਛੋਟੂ ਖਾਂ ਤੇ ਇਮਰਾਨ ਖਾਂ ਤੋਂ ਇਲਾਵਾ ਰਣਜੀਤ ਸੰਧੂ ਨਿੱਜੀ ਸਹਾਇਕ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ ਨਗਰ ਪੰਚਾਇਤ, ਗੁਰਪ੍ਰੀਤ ਮਾਨਸ਼ਾਹੀਆ, ਹਰਬੰਸ ਸਿੰਘ, ਮੰਗੂ ਸਿੰਘ ਤਿੰਨੇ ਕੌਂਸਲਰ, ਅੰਮ੍ਰਿਤਪਾਲ ਗਰਗ, ਸੂਬਾ ਸਿੰਘ, ਬੰਿਰੰਦਰਪਾਲ ਮਹੇਸ਼ਵਰੀ, ਤਰਸੇਮ ਸੇਮੀ, ਅਰੁਣ ਕੁਮਾਰ ਕੋਕੀ, ਇਕਬਾਲ ਸਿੱਧੂ ਅਤੇ ਸਾਰੇ ਕਾਂਗਰਸੀ ਆਗੂ ਹਾਜਰ ਸਨ।

No comments:

Post Top Ad

Your Ad Spot