ਪ੍ਰਕਾਸ਼ ਪੁਰਬ ਨੂੰ ਲੈ ਕੇ ਨੌਜਵਨਾਂ ਵੱਲੋਂ ਕੀਤੀ ਪਿੰਡ ਦੀ ਸਫਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 31 December 2017

ਪ੍ਰਕਾਸ਼ ਪੁਰਬ ਨੂੰ ਲੈ ਕੇ ਨੌਜਵਨਾਂ ਵੱਲੋਂ ਕੀਤੀ ਪਿੰਡ ਦੀ ਸਫਾਈ

ਤਲਵੰਡੀ ਸਾਬੋ, 31 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਨਥੇਹਾ ਵਿਖੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਅਤੇ ਜਿੱਥੇ ਸਫਾਈ ਉਥੇ ਖੁਦਾਈ ਦੇ ਨਾਅਰੇ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਫਿਰਨੀ ਅਤੇ ਹੋਰ ਥਾਵਾਂ ਦੀ ਸਫਾਈ ਕੀਤੀ ਗਈ ਜਿਸ ਵਿੱਚ ਪਿੰਡ ਦੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਭਾਗ ਸ਼ਮੂਲੀਅਤ ਕੀਤੀ। ਇਸ ਸਫਾਈ ਮੁਹਿੰਮ ਮੌਕੇ ਜਿੱਥੇ ਨੌਜਵਾਨਾਂ ਵੱਲੋਂ ਘਰਾਂ ਦੇ ਅੱਗੇ ਬਣੇ ਗੰਦੇ ਪਾਣੀ ਵਾਲੇ ਬੰਦ ਪਏ ਨਿਕਾਸੀ ਨਾਲਿਆਂ ਨੂੰ ਚਾਲੂ ਕੀਤਾ ਉੱਥੇ ਹੋਰ ਅਨੇਕਾਂ ਗਲੀਆਂ ਅੰਦਰ ਪਏ ਗੰਦਗੀ ਦੇ ਢੇਰ ਅਤੇ ਘਾਹ ਫੂਸ ਆਦਿ ਨੂੰ ਵੀ ਸਾਫ ਕੀਤਾ। ਇਸ ਸਬੰਧੀ ਦਸਦਿਆਂ ਭਾਈ ਬਲਜਿੰਦਰ ਸਿੰਘ ਖਾਲਸਾ ਅਤੇ ਨੌਜਵਾਨ ਸਮਾਜ ਸੇਵੀ ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ 2 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਜਾਣਾ ਹੈ ਜਿਸ ਕਰਕੇ ਪਿੰਡ ਦੀ ਸਫਾਈ ਨੂੰ ਅਤੀ ਜਰੂਰੀ ਸਮਝਦਿਆਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਾ ਸਿੰਘ ਮਿਸਤਰੀ, ਬਲਕਰਨ ਸਿੰਘ ਚਾਹਲ, ਅਮਰਪਾਲ ਸਿੰਘ, ਜੰਟਾ ਸਿੰਘ ਨਹਿੰਗ ਸਿੰਘ, ਡਾ. ਨਛੱਤਰ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਚਾਹਲ, ਗੱਗੂ ਸ਼ਰਮਾ, ਮਹਿੰਦਰ ਸਿੰਘ, ਸੁਖਜੀਤ ਸਿੰਘ ਖਾਲਸਾ, ਲਖਵੀਰ ਸਿੰਘ, ਰਘਵੀਰ ਸਿੰਘ, ਜਸਵਿੰਦਰ ਸਿੰਘ ਕਾਲਾ, ਬਬਲਾ ਸਿੰਘ, ਗੁਰਪ੍ਰੀਤ ਸਿੰਘ, ਰਿੰਕੂ ਸ਼ਰਮਾ, ਨਾਇਬ ਸਿੰਘ, ਭਿੰਡੀ ਸਿੰਘ ਆਦਿ ਨੇ ਵੱਧ ਚੜ੍ਹ ਕੇ ਸਫਾਈ ਮੁਹਿੰਮ 'ਚ ਹਿੱਸਾ ਪਾਇਆ।

No comments:

Post Top Ad

Your Ad Spot