ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਨੇ ਕੀਤੀ ਪੰਜਾਬੀ ਵਿਰਸੇ ਦੀ ਝਲਕ ਪੇਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 15 January 2018

ਸੇਂਟ ਸੋਲਜਰ ਵਿੱਚ ਵਿਦਿਆਰਥੀਆਂ ਨੇ ਕੀਤੀ ਪੰਜਾਬੀ ਵਿਰਸੇ ਦੀ ਝਲਕ ਪੇਸ਼

ਜਲੰਧਰ 15 ਜਨਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਰਸੇ ਦੇ ਬਾਰੇ ਵਿੱਚ ਦੱਸਣ ਅਤੇ ਉਸਦੇ ਨਾਲ ਜੋੜਣ ਦੇ ਮੰਤਵ ਨਾਲ ਪੰਜਾਬੀ ਵਿਰਸੇ 'ਤੇ ਕਲਚਰਲ ਪ੍ਰੋਗਰਾਮ ਪੇਸ਼ ਕਰਦੇ ਹੋਏ ਪੰਜਾਬ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਸੰਸਥਾ ਵਿੱਚ ਪਹੁੰਚੇ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਵਿਸ਼ੇਸ਼ ਰੂਪ ਦੇ ਮੌਜੂਦ ਹੋਏ। ਵਿਦਿਆਰਥੀਆਂ ਵਲੋਂ ਪੰਜਾਬੀ ਵਿਰਸੇ ਨੂੰ ਦਿਖਾਉਂਦੇ ਹੋਏ ਗਿੱਧਾ, ਭੰਗੜਾ, ਬੋਲੀਆਂ, ਲੋਕ ਗੀਤ ਪੇਸ਼ ਕੀਤੇ।ਇਸ ਮੌਕੇ ਵਿਦਿਆਰਥੀਆਂ ਵਲੋਂ ਚਾਟੀਆਂ, ਮਧਾਣੀਆਂ, ਸਰਸੋਂ ਦਾ ਸਾਗ, ਮੱਕੀ ਦੀ ਰੋਟੀ, ਚਰਖੇ, ਚੁਲਹੇ, ਗੰਨੇ, ਛਜ, ਪਿਤਲ ਦੇ ਭਾਂਡੇ ਦੀ ਪ੍ਰਦਰਸ਼ਨੀ ਵਿੱਚ ਦਿਖਾਏ ਗਏ ਪੰਜਾਬੀ ਖਾਣ-ਪੀਣ ਦੀ ਝਲਕ ਪੇਸ਼ ਕਰਦੇ ਹੋਏ ਪੰਜਾਬ ਦੇ ਅਮੀਰ ਵਿਰਸੇ ਦੇ ਬਾਰੇ ਵਿੱਚ ਦੱਸਿਆ ਗਿਆ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਇਹ ਕੋਸ਼ਿਸ਼ ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਵਿਰਸੇ ਦੇ ਬਾਰੇ ਵਿੱਚ ਦੱਸਣ ਲਈ ਕੀਤਾ ਗਿਆ ਕਿਉਂਕਿ ਦਿਨ ਪ੍ਰਤੀ ਦਿਨ ਪੰਜਾਬ ਦੇ ਵਿਰਸਾ ਖਤਮ ਹੁੰਦਾ ਜਾ ਰਿਹਾ ਹੈ ਅਤੇ ਨੌਜਵਾਨ ਪਛਮੀ ਵਿਰਸੇ ਨੂੰ ਆਪਣਾ ਰਹੇ ਹਨ।ਇਸ ਮੌਕੇ ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਡਾਇਰੇਕਟਰਸ ਅਤੇ ਪ੍ਰਿੰਸੀਪਲਸ ਡਾ.ਐਸਪੀਐਸ ਮਟਿਆਨਾ, ਡਾ. ਸੁਭਾਸ਼ ਸ਼ਰਮਾ , ਡਾ. ਅਮਰਪਾਲ ਸਿੰਘ, ਡਾ.ਅਲਕਾ ਗੁਪਤਾ, ਜਸਵਿੰਦਰ ਸਿੰਘ ਕੋਹਲੀ, ਡਾ.ਗੁਰਪ੍ਰੀਤ ਸਿੰਘ ਸੈਣੀ, ਪ੍ਰੋ.ਸੰਦੀਪ ਲੋਹਾਨੀ, ਡਾ.ਆਰ.ਕੇ ਪੁਸ਼ਕਰਣਾ, ਸਾਰੇ ਸਟਾਫ ਮੇਂਬਰਸ ਅਤੇ ਵਿਦਿਆਰਥੀ ਮੌਜੂਦ ਰਹੇ।

No comments:

Post Top Ad

Your Ad Spot