ਡਾ.ਸ਼ਰਨਜੀਤ ਕੌਰ ਨੇ ਬਤੌਰ ਡਿਪਟੀ ਡਾਇਰੈਕਟਰ-ਕਮ-ਡਿਸਟਿ੍ਰਕ ਡੈਂਟਲ ਹੈਲਥ ਅਫ਼ਸਰ ਅੰਮਿ੍ਰਤਸਰ ਵਜੋਂ ਸੰਭਾਲਿਆ ਅਹੁੱਦਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 3 January 2018

ਡਾ.ਸ਼ਰਨਜੀਤ ਕੌਰ ਨੇ ਬਤੌਰ ਡਿਪਟੀ ਡਾਇਰੈਕਟਰ-ਕਮ-ਡਿਸਟਿ੍ਰਕ ਡੈਂਟਲ ਹੈਲਥ ਅਫ਼ਸਰ ਅੰਮਿ੍ਰਤਸਰ ਵਜੋਂ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 3 ਜਨਵਰੀ (ਕੰਵਲਜੀਤ ਸ਼ਿੰਘ, ਪਰਗਟ ਸਿੰਘ)- ਸਟੇਟ ਐਵਾਰਡੀ ਡਾ.ਸ਼ਰਨਜੀਤ ਕੌਰ, ਐਮ.ਡੀ.ਐਸ.ਨੇ ਅੱਜ ਬਤੌਰ ਡਿਪਟੀ ਡਾਇਰੈਕਟਰ-ਕਮ-ਡਿਸਟਿ੍ਰਕ ਡੈਂਟਲ ਹੈਲਥ ਅਫ਼ਸਰ ਅੰਮਿ੍ਰਤਸਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ। ਡਾ. ਸ਼ਰਨਜੀਤ ਕੌਰ ਜ਼ਿਲ੍ਹਾ ਗੁਰਦਾਸਪੁਰ ਤੋਂ ਬਦਲ ਕੇ ਇਥੇ ਆਏ ਹਨ। ਅੱਜ ਉਨ੍ਹਾਂ ਆਪਣੀ ਜੁਆਇਨਿੰਗ ਰਿਪੋਰਟ ਸਿਵਲ ਸਰਜਨ ਅੰਮਿ੍ਰਤਸਰ ਡਾ.ਨਰਿੰਦਰ ਕੌਰ ਨੂੰ ਦਿੱਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਡਾ.ਸ਼ਰਨਜੀਤ ਕੌਰ ਨੂੰ ਪਿਛਲੇ ਸਾਲ15 ਅਗਸਤ 2017 ਨੂੰ ਸੁਤੰਤਰਤਾ ਦਿਵਸ ਮੌਕੇ ਗੁਰਦਾਸਪੁਰ ਵਿਖੇ ਕਰਵਾਏ ਗਏ। ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਈ 2017 ਵਿੱਚ ਸਿਹਤ ਵਿਭਾਗ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਾਜ ਭਰ ਵਿੱਚੋਂ ਸਭ ਤੋਂ ਵਧੇਰੇ ਦੰਦਾਂ ਦੇ ਸੈੱਟ ਲਗਾਉਣ ਲਈ ਵਿਸੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ ਹੈੇ। ਇਸ ਤੋਂ ਪਹਿਲਾਂ ਡਾ.ਸ਼ਰਨਜੀਤ ਕੌਰ ਨੂੰ 26 ਜਨਵਰੀ 2014 ਨੂੰ ਗੁਰਦਾਸਪੁਰ ਵਿਖੇ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰ ’ਤੇ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪਣਾ ਅਹੁੱਦਾ ਸੰਭਾਲਣ ਮੌਕੇ ਡਾ.ਸ਼ਰਨਜੀਤ ਕੌਰ ਨੇ ਕਿਹਾ। ਕਿ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਕਿ ਗੁਰੂ ਕੀ ਨਗਰੀ ਅੰਮਿ੍ਰਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਨੂੰ ਓਰਲ ਕੈਂਸਰ ਅਤੇ ਤੰਬਾਕੂ ਮੁਕਤ ਕਰਨ ਲਈ ਪ੍ਰਮੁੱਖ ਤੌਰ ’ਤੇ ਵਿਸ਼ੇਸ਼ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਡੈਂਟਲ ਚੈੱਕਅਪ ਯਕੀਨੀ ਬਣਾਉਣ ਲਈ ਸਮੇਂ-ਸਮੇਂ ’ਤੇ ਵਿਸੇਸ਼ ਕੈਂਪ ਵੀ ਲਗਾਏ ਜਾਣਗੇ।

No comments:

Post Top Ad

Your Ad Spot