ਸਾਰੇ ਸਰਕਾਰੀ ਡਾਕਟਰ ਪਿੰਡਾਂ ਵਿਚ ਆਪਣੀ ਹਾਜ਼ਰੀ ਯਕੀਨੀ ਬਨਾਉਣ-ਡਿਪਟੀ ਕਮਿਸ਼ਨਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 16 January 2018

ਸਾਰੇ ਸਰਕਾਰੀ ਡਾਕਟਰ ਪਿੰਡਾਂ ਵਿਚ ਆਪਣੀ ਹਾਜ਼ਰੀ ਯਕੀਨੀ ਬਨਾਉਣ-ਡਿਪਟੀ ਕਮਿਸ਼ਨਰ

ਐਚ.ਆਈ.ਵੀ.ਦੀ ਜਾਂਚ ਲਈ ਜਿਲਾ ਦੇ 64 ਪਿੰਡਾਂ ਵਿਚ ਸਰਵੇ, ਇਕ ਵੀ ਕੇਸ ਪਾਜਿਟਵ ਨਹੀਂ ਮਿਲਿਆ-ਡਿਪਟੀ ਕਮਿਸ਼ਨਰ
 
ਅੰਮ੍ਰਿਤਸਰ 15 ਜਨਵਰੀ (ਕੰਵਲਜੀਤ ਸਿੰਘ)- ਅੰਮ੍ਰਿਤਸਰ ਜਿਲਾ ਦੇ 64 ਪਿੰਡਾਂ ਵਿਚ ਗਰਭਵਤੀ ਔਰਤਾਂ ਦੇ 2083 ਐਚ.ਆਈ.ਵੀ.ਟੈਸਟ ਬੀਤੇ ਪੰਦਰਵਾੜੇ ਵਿਚ ਕੀਤੇ ਗਏ। ਜੋ ਕਿ ਸਾਰੇ ਹੀ ਨੈਗਟਿਵ ਨਿਕਲੇ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ:ਕਮਲਦੀਪ ਸਿੰਘ ਸੰਘਾ ਨੇ ਸਿਹਤ ਸੇਵਾਵਾਂ ਦੇ ਵਿਚ ਸੁਧਾਰ ਲਈ ਕੀਤੀ ਵਿਸ਼ੇਸ਼ ਮੀਟਿੰਗ ਵਿਚ ਕਰਦੇ ਜਿੱਥੇ ਸਿਹਤ ਵਿਭਾਗ ਦੇ ਅਮਲੇ ਨੂੰ ਵਧਾਈ ਦਿੱਤੀ। ਉਥੇ ਏਡਜ਼ ਜਾਗਰੂਕਤਾ ਲਈ ਹੋਰ ਕੰਮ ਕਰਨ ਦੀ ਅਪੀਲ ਵੀ ਕੀਤੀ। ਉਨਾਂ ਦੱਸਿਆ ਕਿ ਸਿਵਲ ਸਰਜਨ ਡਾ.ਨਰਿੰਦਰ ਕੌਰ ਦੀ ਅਗਵਾਈ ਹੇਠ 29 ਦਸੰਬਰ ਤੋਂ 13 ਜਨਵਰੀ ਤੱਕ ਏਡਜ਼ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ। ਅਤੇ ਇਸ ਵਿਚ ਐਚ ਆਈ ਵੀ ਟੈਸਟ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 138 ਆਮ ਲੋਕਾਂ ਦੇ ਖੂਨ ਦੀ ਜਾਂਚ ਵੀ ਐਚ.ਆਈ.ਵੀ ਬਾਬਤ ਕੀਤੀ ਗਈ ਸੀ। ਜਿੰਨਾ ਵਿਚੋਂ ਵੀ ਕੋਈ ਵੀ ਟੈਸਟ ਪਾਜਿਟਵ ਨਹੀਂ ਆਇਆ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਵੀ ਕੀਤੀ। ਕਿ ਪਿੰਡਾਂ ਵਿਚ ਸਰਕਾਰੀ ਡਾਕਟਰਾਂ ਦੀ ਹਾਜਰੀ ਨੂੰ ਯਕੀਨੀ ਬਣਾਇਆ ਜਾਵੇ। ਸ:ਸੰਘਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ। ਕਿ ਜ਼ਿਲੇ ਵਿਚ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਦੀ ਬਹੁਤ ਲੋੜ ਹੈ। ਇਸ ਲਈ ਸਾਰੇ ਬੁਲਾਕਾਂ ਦੇ ਵਿਚ ਮੈਡੀਕਲ ਕੈਪ ਲਗਾਏ ਜਾਣ। ਅਤੇ ਨੁੱਕੜ ਨਾਟਕ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਜਨਮ ਸਮੇਂ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਜਿਆਦਾ ਕਾਰਗਰ ਤਰੀਕੇ ਅਪਨਾਉਣੇ ਚਾਹੀਦੇ ਹਨ। ਤਾਂ ਜੋ ਇੰਨਾਂ ਮੌਤਾਂ ਨੂੰ ਰੋਕਿਆ ਜਾ ਸਕੇ। ਸ:ਸੰਘਾ ਨੇ ਕਿਹਾ ਕਿ ਪਲਸ ਪੋਲੀਓ ਮੁਹਿੰਮ ਦੌਰਾਨ ਸਲੱਮ ਏਰੀਏ,ਝੁੱਗੀ ਝੋਪੜੀ ਅਤੇ ਸੜਕਾਂ ਕੰਢੇ ਰਹਿੰਦੇ ਲੋਕਾਂ ਨੂੰ ਪਲਸ ਪੋਲੀਓ ਮੁਹਿੰਮ ਵਿਚ ਜ਼ਰੂਰ ਸ਼ਾਮਲ ਕੀਤਾ ਜਾਵੇ। ਸ:ਸੰਘਾ ਨੇ ਸਮੂਹ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਸਿਹਤ ਵਿਭਾਗ ਵਲੋ ਜੋ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਦਾ ਵੀ ਸਰਵੇ ਕਰਨ ਤਾਂ ਕਿ ਨਵੇ ਲਾਭਪਾਤਰੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਵੇ।

No comments:

Post Top Ad

Your Ad Spot