ਮੁਸਲਿਮ ਭਾਈਚਾਰੇ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਮੁਲਾਕਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 22 January 2018

ਮੁਸਲਿਮ ਭਾਈਚਾਰੇ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਮੁਲਾਕਾਤ

ਬੀਬਾ ਬਾਦਲ ਨੇ ਕਬਰਸਤਾਨ ਲਈ ਦੋ ਲੱਖ ਰੁਪਏ ਦੇਣ ਦਾ ਕੀਤਾ ਐਲਾਨ
 
ਤਲਵੰਡੀ ਸਾਬੋ, 21 ਜਨਵਰੀ (ਗੁਰਜੰਟ ਸਿੰਘ ਨਥੇਹਾ)- ਅੱਜ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਤਲਵੰਡੀ ਸਾਬੋ ਪੁੱਜੇ ਕੇਂਦਰੀ ਫੁੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਮੁਸਿਲਮ ਭਾਈਚਾਰੇ ਦੇ ਇੱਕ ਵਫਦ ਨੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਰਾਂਹੀ ਮੁਸਲਿਮ ਆਗੂ ਬਲਵੀਰ ਖਾਂ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ।
ਮੁਸਲਿਮ ਵਫਦ ਨੇ ਬੀਬਾ ਬਾਦਲ ਕੋਲ ਆਪਣੇ ਕਬਰਿਸਤਾਨ ਦੀ ਸਾਂਭ ਸੰਭਾਲ ਲਈ ਫੰਡ ਦੇਣ ਦੀ ਮੰਗ ਕਰਨ ਦੇ ਬੀਬਾ ਬਾਦਲ ਨੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ ਐੱਮ. ਪੀ ਫੰਡ ਵਿੱਚੋਂ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨਾਂ ਨੇ ਭਾਈਚਾਰੇ ਦੇ ਆਗੂ ਬਲਵੀਰ ਖਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਪੱਤਰ ਲੈ ਕੇ ਉਨਾਂ ਕੋਲ ਪੁੱਜਣ ਤਾਂ ਉਕਤ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਤੇ ਜੇ ਹੋਰ ਰਾਸ਼ੀ ਦੀ ਵੀ ਜਰੂਰਤ ਪਈ ਤਾਂ ਮੁਸਲਿਮ ਭਾਈਚਾਰੇ ਨੂੰ ਹੋਰ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਮੁਸਲਿਮ ਆਗੂ ਬਲਵੀਰ ਖਾਂ ਨੇ ਦੱਸਿਆ ਕਿ ਬੀਤੇ ਦਿਨ ਉਨਾਂ ਨੇ ਇਹ ਮਸਲਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਕੋਲ ਉਠਾਇਆ ਸੀ ਤੇ ਉਨਾਂ ਨੇ ਹੀ ਅੱਜ ਉਨਾ ਨੂੰ ਬੀਬਾ ਬਾਦਲ ਨਾਲ ਮੁਲਾਕਾਤ ਕਰਨ ਲਈ ਆਖਿਆ ਸੀ ਜਿਸਦੇ ਫਲਸਰੂਪ ਉਕਤ ਰਾਸ਼ੀ ਲਈ ਬੀਬਾ ਬਾਦਲ ਨੇ ਹਾਂ ਕੀਤੀ ਹੈ।
ਇਸ ਮੌਕੇ ਭਾਈ ਅਮਰੀਕ ਸਿੰਘ ਕੋਟਸ਼ਮੀਰ ਮੈਂਬਰ ਸ਼੍ਰੋਮਣੀ ਕਮੇਟੀ,ਗੁਰਮੀਤ ਸਿੰਘ ਬੁਰਜ ਮਹਿਮਾ ਸਿਆਸੀ ਸਕੱਤਰ ਸਾਬਕਾ ਵਿਧਾਇਕ, ਰਣਜੀਤ ਮਲਕਾਣਾ, ਸੁਰਜੀਤ ਭੱਮ, ਮੀਠਾ ਸਿੰਘ ਤਿੰਨੇ ਸਾਬਕਾ ਕੌਂਸਲਰ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸਰਕਲ ਪ੍ਰਧਾਨ ਬਲਵਿੰਦਰ ਗਿੱਲ, ਸ਼ਹਿਰੀ ਪ੍ਰਧਾਨ ਚਿੰਟੂ ਜਿੰਦਲ, ਗੁਰਜੀਵਨ ਸਰਪੰਚ ਗਾਟਵਾਲੀ, ਬਿੰਦਰ ਸਰਪੰਚ ਪੱਕਾ, ਡਾ. ਗੁਰਮੇਲ ਸਿੰਘ ਘਈ, ਬੱਲਮ ਸਿੰਘ, ਹਰਪਾਲ ਗਾਟਵਾਲੀ, ਭਿੰਦਾ ਜੱਜਲ, ਤਰਸੇਮ ਲਾਲੇਆਣਾ, ਗੁਰਮੇਲ ਲਾਲੇਆਣਾ, ਨਵਦੀਪ ਭਾਈ ਬਖਤੌਰ, ਜੱਗਾ ਬੰਗੀ ਰੁੱਘੂ, ਰੁਪਿੰਦਰ ਬੰਗੀ ਦੀਪਾ, ਬੀਬੀ ਜਸਵੰਤ ਕੌਰ, ਦ੍ਰੋਪਦੀ ਕੌਰ, ਪਾਲ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕ ਹਾਜਰ ਸਨ।

No comments:

Post Top Ad

Your Ad Spot