ਪਿੰਡ ਕਲਾਲਵਾਲਾ ਵਿੱਚ ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਨਾਲ ਨੌਜਵਾਨ ਦੀ ਮੌਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 5 January 2018

ਪਿੰਡ ਕਲਾਲਵਾਲਾ ਵਿੱਚ ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਨਾਲ ਨੌਜਵਾਨ ਦੀ ਮੌਤ

ਤਲਵੰੰਡੀ ਸਾਬੋ, 5 ਜਨਵਰੀ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ ਦਲਿਤ ਪਰਿਵਾਰ ਨਾਲ ਸਬੰਧਿਤ ਇੱਕ ਨੌਜਵਾਨ ਵੱਲੋਂ ਭੁਲੇਖੇ ਨਾਲ ਕੀਟਨਾਸ਼ਕ ਦਵਾਈ ਪੀਣ ਕਰਕੇ ਉਸਦੀ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਦੇ ਮੋਹਤਬਰ ਆਗੂਆਂ ਨੇ ਦੱਸਿਆ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਬਲਵੰਤ ਸਿੰਘ ਦੇ ਜਗਜੀਤ ਸਿੰਘ ਤੇ ਜਗਦੀਪ ਸਿੰਘ ਦੋ ਲੜਕੇ ਸਨ ਜਿਸ ਵਿੱਚੋਂ ਜਗਜੀਤ ਸਿੰਘ ਦੀ ਕੁੱਝ ਸਾਲ ਪਹਿਲਾਂ ਰਜਵਾਹੇ ਵਿੱਚ ਨਹਾਉਣ ਸਮੇਂ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਵੱਡਾ ਭਰਾ ਜਗਦੀਪ ਸਿੰਘ (23) ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਉਸਦੀ ਦਵਾਈ ਵੀ ਚਲਦੀ ਸੀ ਤੇ ਉਸਦਾ ਪਿਤਾ ਬਲਵੰਤ ਸਿੰਘ ਹਰ ਰੋਜ ਦਵਾਈ ਦੇ ਕੇ ਹੀ ਆਂਪਣੇ ਕੰਮ ਧੰਦੇ ਜਾਂਦਾ ਸੀ। ਦਸੰਬਰ ਮਹੀਨੇ ਦੀ 29 ਤਰੀਕ ਨੂੰ ਘਟਨਾ ਵਾਲੇ ਦਿਨ ਉਹ ਦਵਾਈ ਦਿੱਤੇ ਬਗੈਰ ਹੀ ਆਪਣੇ ਘਰੇਲੂ ਕੰਮ ਚਲਾ ਗਿਆ ਤੇ ਘਰ ਵਿੱਚ ਕੋਈ ਨਾ ਹੋਣ 'ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਵਾਲੇ ਜਗਦੀਪ ਸਿੰਘ ਨੇ ਦਵਾਈ ਦੇ ਭੁਲੇਖੇ ਨਾਲ ਕੋਲ ਪਈ ਜ਼ਹਿਰੀਲੀ ਦਵਾਈ ਪੀ ਲਈ ਜਿਸਦਾ ਪਤਾ ਲੱਗਣ 'ਤੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅੱਜ ਦਿਨ ਵੇਲੇ ਮੌਤ ਹੋ ਗਈ। ਇਸ ਸਬੰਧੀ ਸੀਂਗੋ ਮੰਡੀ ਦੇ ਚੌਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਉਕਤ ਘਟਨਾ ਨਾਲ ਸਹਿਮਤ ਹੁੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਿਦਆਂ ਦੇਰ ਸ਼ਾਮ ਪੋਸਟ ਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਿੰਡ ਦੇ ਸਾਬਕਾ ਸਰਪੰਚ ਜਗਰਾਜ ਸਿੰਘ ਸਮੇਤ ਮੋਹਤਬਰ ਆਗੂਆਂ ਨੇ ਪ੍ਰਸ਼ਾਸ਼ਨ ਤੋਂ ਗਰੀਬ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।

No comments:

Post Top Ad

Your Ad Spot