ਬੀ. ਐੱਲ. ਓ'ਜ਼. ਵੱਲੋਂ ਡਾਟਾ ਐਂਟਰੀ ਆਨ ਲਾਈਨ ਕਰਨ ਦਾ ਮੁਕੰਮਲ ਬਾਈਕਾਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 20 January 2018

ਬੀ. ਐੱਲ. ਓ'ਜ਼. ਵੱਲੋਂ ਡਾਟਾ ਐਂਟਰੀ ਆਨ ਲਾਈਨ ਕਰਨ ਦਾ ਮੁਕੰਮਲ ਬਾਈਕਾਟ

ਤਲਵੰਡੀ ਸਾਬੋ, 20 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਸਮੂਹ ਬੀ. ਐਲ. ਓ'ਜ਼. ਵੱਲੋਂ ਡਾਟਾ ਐਂਟਰੀ ਆਨ ਲਾਈਨ ਕਰਨ ਦਾ ਰੋਸ ਜ਼ਾਹਰ ਕਰਦੇ ਹੋਏ ਇਸਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਨੁਮਾਇੰਦਿਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਆਦਾਤਰ ਬੀ. ਐਲ. ਓ'ਜ਼. ਅਧਿਆਪਕ ਵਰਗ ਨਾਲ ਸੰਬੰਧਤ ਹਨ, ਬੱਚਿਆਂ ਦੀ ਸਲਾਨਾ ਪ੍ਰੀਖਿਆ ਨੇੜੇ ਹੋਣ ਕਰਕੇ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਅਧਿਆਪਕਾਂ ਉਪਰ ਪ੍ਰੀਖਿਆ ਦੀ ਤਿਆਰੀ ਦਾ ਬੋਝ ਹੈ ਅਤੇ ਡਾਟਾ ਐਂਟਰੀ ਕਰਨ ਦਾ ਵੀ ਬੋਝ ਹੈ ਜਿਸ ਕਰਕੇ ਬੀ. ਐਲ. ਓ'ਜ਼. ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ ਕਿਉਂਕਿ ਸਕੂਲ ਸਮੇਂ ਦੌਰਾਨ ਗੈਰ ਵਿੱਦਿਅਕ ਕੰਮ ਕਰਨ 'ਤੇ ਰੋਕ ਹੈ। ਸਾਰੇ ਬੀ. ਐਲ. ਓ'ਜ਼. ਵੱਖ-ਵੱਖ ਵਿਭਾਗਾਂ ਨਾਲ ਸੰਬੰਧਤ ਮੁਲਾਜ਼ਮ ਹਨ ਆਪਣੇ ਪਿੱਤਰੀ ਵਿਭਾਗ ਵਿੱਚ ਡਿਊਟੀ ਕਰਨ ਤੋਂ ਬਾਅਦ ਡਾਟਾ ਐਂਟਰੀ ਲਈ ਕੋਈ ਸਮਾਂ ਨਹੀਂ ਬਚਦਾ। ਇਸ ਲਈ ਸਮੂਹ ਬੀ. ਐਲ. ਓ'ਜ਼. ਇਸਦਾ ਵਿਰੋਧ ਕਰਦੇ ਹਨ। ਇਸ ਸਬੰਧੀ ਯੂਨੀਅਨ ਵੱਲੋਂ ਸਥਾਨਕ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਅਤੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਸਮੇਂ ਅਜੇ ਕੁਮਾਰ, ਭੋਲਾ ਰਾਮ, ਤੇਜਿੰਦਰ ਸਿੰਘ,ਹਰਜੀਤ ਸਿੰਘ, ਹਰਬਖਸ਼ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਰਣਵੀਰ ਸਿੰਘ, ਮਨਦੀਪ ਸਿੰਘ, ਰਜਿੰਦਰ ਸਿੰਘ, ਮਨਜੀਤ ਸਿੰਘ, ਗਿਰਧਾਰੀ ਲਾਲ, ਹਰਬੰਸ ਲਾਲ, ਰਿੰਕੂ ਕੁਮਾਰ, ਜਸਵੰਤ ਸਿੰਘ, ਗੁਰਦੀਪ ਸਿੰਘ ਅਤੇ ਗੁਰਮੇਲ ਸਿੰਘ ਹਾਜ਼ਰ ਸਨ।

No comments:

Post Top Ad

Your Ad Spot