ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਨੂੰ ਹਜਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਸ਼ਰਧਾਂਜਲੀ, ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 January 2018

ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਨੂੰ ਹਜਾਰਾਂ ਨਮ ਅੱਖਾਂ ਨੇ ਦਿੱਤੀ ਅੰਤਿਮ ਸ਼ਰਧਾਂਜਲੀ, ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ


  • ਸ਼ਹੀਦ ਦੀ ਪਤਨੀ ਨੂੰ ਭੋਗ ਮੌਕੇ ਹੀ 12 ਲੱਖ ਦਾ ਚੈੱਕ ਤੇ ਨੌਕਰੀ ਦਾ ਨਿਯੁਕਤੀ ਪੱਤਰ ਮਿਲਣ ਦੀ ਆਸ ਨੂੰ ਨਾ ਪਿਆ ਬੂਰ
ਤਲਵੰਡੀ ਸਾਬੋ, 2 ਜਨਵਰੀ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਰਾਜੌਰੀ ਵਿੱਚ ਬੀਤੇ ਦਿਨ ਪਾਕਿਸਤਾਨੀ ਫੌਜ ਦੀ ਗੋਲੀਬਾਰੀ ਵਿੱਚ ਸ਼ਹੀਦ ਹੋਏ ਸਬ ਡਵੀਜਨ ਦੇ ਪਿੰਡ ਕੌਰੇਆਣਾ ਦੇ ਲਾਂਸ ਨਾਇਕ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਅੱਜ ਇਲਾਕੇ ਵਿੱਚੋਂ ਪੁੱਜੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦ ਨੂੰ ਹਜਾਰਾਂ ਨਮ ਅੱਖਾਂ ਨਾਲ ਅੰਤਿਮ ਸ਼ਰਧਾਂਜਲੀ ਦਿੱਤੀ ਉੱਥੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂੇਟ ਕਰਨ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਹਾਜਿਰੀ ਭਰੀ ਪ੍ਰੰਤੂ ਸੂਬਾ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਐਲਾਨੇ 12 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਅੱਜ ਭੋਗ ਮੌਕੇ ਹੀ ਮਿਲਣ ਦੀਆਂ ਪਰਿਵਾਰ ਦੀਆਂ ਆਸਾਂ ਨੂੰ ਬੂਰ ਨਾ ਪੈ ਸਕਿਆ। ਅੱਜ ਕੌਰੇਆਣਾ ਦੀ ਅਨਾਜ ਮੰਡੀ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ, ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ, ਸਾਬਕਾ ਡੀ.ਆਈ.ਜੀ ਹਰਿੰਦਰ ਸਿੰਘ ਚਾਹਲ, ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਪੁੱਜੇ ਅਕਾਲੀ ਆਗੂ ਰਣਜੀਤ ਮਲਕਾਣਾ ਆਦਿ ਨੇ ਸ਼ਹੀਦ ਕੁਲਦੀਪ ਸਿੰਘ ਦੀ ਦੇਸ਼ ਲਈ ਕੀਤੀ ਗਈ ਕੁਰਬਾਨੀ ਦੀ ਸ਼ਲਾਘਾ ਕਰਦਿਆਂ ਸ਼ਹੀਦ ਦੇ ਪਰਿਵਾਰ ਦਾ ਹਰ ਮੌਕੇ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ। ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨੇ ਸ਼ਹੀਦ ਦੀ ਸ਼ਹਾਦਤ ਨੂੰ ਜਿੱਥੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਉੱਥੇ ਨਾ ਕੇਵਲ ਸਮੁੱਚੇ ਇਲਾਕੇ ਸਗੋਂ ਪੰਜਾਬ ਲਈ ਮਾਣ ਵਾਲੀ ਗੱਲ ਵੀ ਦੱਸਿਆ। ਅਕਾਲ ਟਰੱਸਟ ਬੜੂੰ ਸਾਹਿਬ ਵੱਲੋਂ ਪੁੱਜੇ ਬਾਬਾ ਕਾਕਾ ਵੀਰ ਜੀ ਨੇ ਅਕਾਲ ਅਕੈਡਮੀ ਵਿੱਚ ਪੜਦੇ ਸ਼ਹੀਦ ਦੇ ਬੱਚੇ ਦੀ ਬਾਰ੍ਹਵੀਂ ਤੱਕ ਦੀ ਪੜਾਈ ਸੰਸਥਾ ਵੱਲੋਂ ਮੁਫਤ ਕੀਤੇ ਜਾਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਪੰਜਾਬ ਦੇ ਖਜਾਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਜਜਬਾਤੀ ਭਾਸ਼ਣ ਵਿੱਚ ਸ਼ਹੀਦ ਦੀ ਸ਼ਹੀਦੀ ਦਾ ਕੋਈ ਮੁੱਲ ਨਾ ਪਾਏ ਜਾਣ ਦੀ ਗੱਲ ਤਾਂ ਕੀਤੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਉਹ ਭੋਗ ਮੌਕੇ ਸਿਰਫ ਐਲਾਨ ਹੀ ਕਰਕੇ ਗਏ ਜਦੋਂਕਿ ਸ਼ਹੀਦ ਦੇ ਪਰਿਵਾਰ ਨੂੰ ਆਸ ਸੀ ਕਿ ਸੂਬਾ ਸਰਕਾਰ ਵੱਲੋਂ ਅੰਤਿਮ ਸੰਸਕਾਰ ਮੌਕੇ ਐਲਾਨੀ ਗਈ 12 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਐਲਾਨ ਨੂੰ ਅਮਲੀ ਜਾਮ੍ਹਾ ਪਹਿਨਾਇਆ ਜਾਵੇਗਾ ਅਤੇ ਅੱਜ ਉਕਤ ਰਾਸ਼ੀ ਦਾ ਚੈੱਕ ਅਤੇ ਨਿਯੁਕਤੀ ਪੱਤਰ ਸ਼ਹੀਦ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ਪ੍ਰੰਤੂ ਮਨਪ੍ਰੀਤ ਬਾਦਲ ਨੇ ਵੀ 12 ਲੱਖ ਦੀ ਸਹਾਇਤਾ ਰਾਸ਼ੀ ਅਤੇ ਨੌਕਰੀ ਸਬੰਧੀ ਸਿਰਫ ਐਲਾਨ ਹੀ ਕੀਤਾ ਹਾਲਾਂਕਿ ਉਨਾਂ ਨੇ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਜਰੂਰ ਪਰਿਵਾਰ ਨੂੰ ਸੌਂਪਿਆ ਅਤੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ,ਸ਼ਹੀਦ ਦੀ ਯਾਦ ਵਿੱਚ ਲਾਇਬ੍ਰੇਰੀ ਖੋਲਣ ਲਈ ਪਿੰਡ ਦੀ ਪੰਚਾਇਤ ਨੂੰ 10 ਲੱਖ ਰੁਪਏ ਦੇਣ, ਸ਼ਹੀਦ ਦੇ ਪਰਿਵਾਰ ਨੂੰ ਗੈਸ ਏਜੰਸੀ ਦਾ ਪਰਮਿਟ ਦੇਣ, ਖੇਤ ਲਈ ਮੋਟਰ ਕੁਨੈਕਸ਼ਨ ਦੇਣ ਅਤੇ ਸ਼ਹੀਦ ਦੇ ਦੋਵਾਂ ਬੱਚਿਆਂ ਦੀ ਸਮੁੱਚੀ ਪੜਾਈ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ਼ਹੀਦ ਦੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਇੱਕ ਲੱਖ ਰੁਪਏ ਨਗਦ, ਸ਼੍ਰੋਮਣੀ ਅਕਾਲੀ ਦਲ ਹਲਕਾ ਤਲਵੰਡੀ ਸਾਬੋ ਵੱਲੋਂ ਪੰਜਾਹ ਹਜਾਰ ਰੁਪਏ ਨਗਦ ਸਾਬਕਾ ਵਿਧਾਇਕ ਵੱਲੋਂ ਪੁੱਜੀ ਟੀਮ ਨੇ ਭੇਂਟ ਕੀਤੇ ਜਦੋਂਕਿ ਸ਼ਹੀਦ ਦੀ ਯੂਨਿਟ ਵੱਲੋਂ ਡੇਢ ਲੱਖ ਰੁਪਏ ਨਗਦ,ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਭੇਜੇ ਪੰਜਾਹ ਹਜਾਰ ਰੁਪਏ ਦਾ ਚੈੱਕ ਵਿਧਾਇਕਾ ਬਲਜਿੰਦਰ ਕੌਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ, ਐੱਸ.ਡੀ.ਐੱਮ ਤਲਵੰਡੀ ਸਾਬੋ ਬਰਿੰਦਰ ਸਿੰਘ,ਐੱਮ.ਐੱਸ ਰੰਧਾਵਾ ਡਾਇਰੈਕਟਰ ਸੈਨਿਕ ਭਲਾਈ ਬੋਰਡ,ਜਥੇ:ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਸੁਰਿੰਦਰ ਨੰਬਰਦਾਰ ਡੂਮਵਾਲੀ, ਬਾਬੂ ਸਿੰਘ ਮਾਨ, ਸੁਖਬੀਰ ਚੱਠਾ ਤੇ ਰਣਜੀਤ ਮਲਕਾਣਾ, ਸੀਨ:ਕਾਂਗਰਸੀ ਆਗੂ ਜਗਜੀਤ ਸਿੱਧੂ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ, ਗੁਰਤਿੰਦਰ ਸਿੰਘ ਰਿੰਪੀ, ਗੁਰਪ੍ਰੀਤ ਮਾਨਸ਼ਾਹੀਆ, ਹਰਬੰਸ ਸਿੰਘ, ਸੂਬਾ ਸਿੰਘ, ਸਤਿੰਦਰ ਸਿੱਧੂ ਸਾਰੇ ਕੌਂਸਲਰ, ਆਗੂ ਗੁਰਦੀਪ ਮਾਨ, ਅਕਾਲੀ ਆਗੂ ਜਸਪਾਲ ਲਹਿਰੀ ਤੇ ਗਿਆਨੀ ਨਛੱਤਰ ਸਿੰਘ ਜਗ੍ਹਾ ਰਾਮ ਤੀਰਥ, ਦਿਲਪ੍ਰੀਤ ਜਗਾ ਅਤੇ ਜਸਕਰਨ ਗੁਰੂਸਰ ਦੋਵੇਂ ਮੈਂਬਰ ਟਰੱਕ ਯੂਨੀਅਨ,ਮਾਨ ਦਲ ਆਗੂ ਸੁਖਦੇਵ ਸਿੰਘ ਕਿੰਗਰਾ, ਭਾਜਪਾ ਆਗੂ ਨੱਥੂ ਰਾਮ ਲੇਲੇਵਾਲਾ, ਦਮਦਮਾ ਸਾਹਿਬ ਪ੍ਰੈੱਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ, ਬੂਟਾ ਸਿੰਘ ਸਰਪੰਚ ਕੌਰੇਆਣਾ, ਯਾਦਵਿੰਦਰ ਕੌਰੇਆਣਾ, ਜੰਗ ਸਿੰਘ ਕੌਰੇਆਣਾ, ਤਾਰਾ ਪ੍ਰਧਾਨ ਕੌਰੇਆਣਾ, ਡਾ.ਪਰਮਜੀਤ ਸਿੰਘ ਕੌਰੇਆਣਾ ਆਦਿ ਹਾਜਿਰ ਸਨ। ਸਟੇਜ ਦੀ ਕਾਰਵਾਈ ਇਲਾਕੇ ਦੇ ਸਿੱਖ ਪ੍ਰਚਾਰਕ ਭਾਈ ਬਲਵੀਰ ਸਿੰਘ ਸਨੇਹੀ ਨੇ ਨਿਭਾੲਲ।

No comments:

Post Top Ad

Your Ad Spot