ਮਨਰੇਗਾ ਅਧੀਨ ਰੋਜਗਾਰ ਦੇਣ ਵਿਚ ਅੰਮ੍ਰਿਤਸਰ ਰਾਜ ਭਰ ਵਿਚ ਤੀਸਰੇ ਸਥਾਨ ਤੇ-ਡੀ.ਸੀ. - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 16 January 2018

ਮਨਰੇਗਾ ਅਧੀਨ ਰੋਜਗਾਰ ਦੇਣ ਵਿਚ ਅੰਮ੍ਰਿਤਸਰ ਰਾਜ ਭਰ ਵਿਚ ਤੀਸਰੇ ਸਥਾਨ ਤੇ-ਡੀ.ਸੀ.

ਮਨਰੇਗਾ ਤਹਿਤ ਜ਼ਿਲੇ ਵਿਚ 96569 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ-ਡਿਪਟੀ ਕਮਿਸਨਰ
ਅੰਮ੍ਰਿਤਸਰ 15 ਜਨਵਰੀ (ਕੰਵਲਜੀਤ ਸਿੰਘ)- ਜਿਲਾਂ ਅੰਮ੍ਰਿਤਸਰ ਵਿਚ ਮਨਰੇਗਾ ਸਕੀਮ ਤਹਿਤ ਇਸ ਸਾਲ ਦੌਰਾਨ 18197 ਵਿਅਕਤੀਆਂ ਨੂੰ ਰੋਜ਼ਗਾਰ ਦਾ ਮੌਕਾ ਦੇਣ ਲਈ ਨਵੇਂ ਕਾਰਡ ਬਣਾਏ ਜਾ ਚੁੱਕੇ ਹਨ। ਜਿਸ ਨਾਲ ਜਿਲਾਂ ਵਿਚ ਮਨਰੇਗਾ ਅਧੀਨ ਰੋਜ਼ਗਾਰ ਪ੍ਰਾਪਤ ਕਰਨ ਵਾਲਿਆਂ ਦੀ ਕੁੱਲ ਗਿਣਤੀ 96569 ਹੋ ਗਈ ਹੈ। ਇਸ ਅੰਕੜੇ ਨਾਲ ਅੰਮ੍ਰਿਤਸਰ ਜ਼ਿਲਾ ਪੰਜਾਬ ਵਿਚ ਮਨਰੇਗਾ ਅਧੀਨ ਰੋਜ਼ਗਾਰ ਦੇਣ ਵਿਚ ਤੀਜੇ ਸਥਾਨ ਤੇ ਪਹੁੰਚ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ:ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਲੋਕਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਹੁਣ ਤੱਕ 20535 ਘਰਾਂ ਨੂੰ ਕੰਮ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਅਤੇ ਹੁਣ ਤੱਕ 628725 ਦਿਹਾੜੀਆਂ ਤੇ ਕੰਮ ਦਿੱਤਾ ਜਾ ਚੁੱਕਾ ਹੈ। ਸ:ਸੰਘਾ ਨੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਬਰਮਾਂ,ਡਰੇਨਾਂ,ਛੱਪੜਾ,ਨਿਕਾਸੀ ਨਾਲਿਆਂ ਦੇ ਕੰਮ ਕਰਵਾਏ ਗਏ ਹਨ। ਜਿੰਨਾਂ ਤੇ ਹੁਣ ਤੱਕ 20.53 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਉਨਾਂ ਅੱਗੇ ਦੱਸਿਆ ਕਿ ਹੁਣ ਮਨਰੇਗਾ ਸਕੀਮ ਤਹਿਤ ਪਿੰਡਾਂ ਵਿਚ ਪਾਰਕਾਂ,ਸੋਕਪਿੱਟ ਤੇ ਆਂਗਨਵਾੜੀ ਸੈਟਰ ਤਿਆਰ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਜਿਥੇ ਵੀ ਕੰਮ ਕੀਤਾ ਜਾ ਰਿਹਾ ਹੈ। ਉਸ ਥਾਂ ਤੇ ਸੂਚਨਾ ਬੋਰਡ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿੰਨਾਂ ਕੰਮ ਹੋਇਆ ਹੈ। ਅਤੇ ਕਿੰਨੀ ਰਾਸ਼ੀ ਖਰਚ ਹੋਈ ਹੈ। ਇਸ ਤੋਂ ਇਲਾਵਾ ਸਾਰਾ ਰਿਕਾਰਡ ਮੁੰਕਮਲ ਕੀਤਾ ਜਾਵੇ। ਉਨਾਂ ਮਨਰੇਗਾ ਅਧੀਨ ਜਿਲਾ ਨੂੰ ਪਹਿਲੇ ਸਥਾਨ ਤੇ ਲਿਆਉਣ ਲਈ ਸਾਰਿਆਂ ਨੂੰ ਟੀਮ ਰੂਪ ਵਿਚ ਕੰਮ ਕਰਨ ਦੀ ਹਦਾਇਤ ਵੀ ਕੀਤੀ।

No comments:

Post Top Ad

Your Ad Spot