ਸੇਂਟ ਸੋਲਜਰ ਵਿੱਚ ਧੀਆਂ ਦੀ ਲੋਹੜੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 14 January 2018

ਸੇਂਟ ਸੋਲਜਰ ਵਿੱਚ ਧੀਆਂ ਦੀ ਲੋਹੜੀ

ਜਲੰਧਰ 11 ਜਨਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਲੋਹੜੀ ਦਾ ਤਿਉਹਾਰ ਧੀਆਂ ਦੀ ਲੋਹੜੀ ਦਾ ਸੰਦੇਸ਼ ਦਿੰਦੇ ਹੋਏ ਮਨਾਇਆ ਗਿਆ ਜਿਸ ਵਿੱਚ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਜਿਨ੍ਹਾਂ ਦਾ ਸਵਾਗਤ ਐਮ.ਡੀ ਪ੍ਰੋ.ਮਨਹਰ ਅਰੋੜਾ ਅਤੇ ਵੱਖ-ਵੱਖ ਕੋਲਿਜਸ, ਸਕੂਲਾਂ ਦੇ ਪਿ੍ਰੰਸੀਪਲਜ਼ ਅਤੇ ਡਾਇਰੈਕਟਰਜ਼ ਵਲੋਂ ਕੀਤਾ ਗਿਆ। ਲੋਹੜੀ ਬਾਲਕੇ ਉਸ ਵਿੱਚ ਤੀਲ, ਮੂੰਗਫਲੀ, ਰੇਵੜੀਆਂ, ਗੁਡ ਪਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਉੱਤੇ ਸੇਂਟ ਸੋਲਜਰ ਲਾਅ ਕਾਲਜ, ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਅਤੇ ਟੈਕਨੋਲਜੀ, ਸੇਂਟ ਸੋਲਜਰ ਪੋਲੀਟੈਕਨਿਕ ਕਾਲਜ, ਸੇਂਟ ਸੋਲਜਰ ਫਾਰਮੈਸੀ ਕਾਲਜ, ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ, ਸੇਂਟ ਸੋਲਜਰ ਡਿਗਰੀ ਕਾਲਜ, ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਜੀ ਅਤੇ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਦੇ ਕੋਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੇ ਇਲਾਵਾ ਵਿਦਿਆਰਥੀਆਂ ਵਲੋਂ ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ, ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਕੋਲੋਂ ਲੋਹੜੀ ਦੇ ਗੀਤ ਸੁੰਦਰ ਮੁੰਦਰੀਏ ਹੋ ਗਾਉਂਦੇ ਹੋਏ ਲੋਹੜੀ ਮੰਗੀ ਗਈ। ਢੋਲ ਦੀ ਥਾਪ ਉੱਤੇ ਸਭ ਨੇ ਨੱਚਦੇ, ਗਾਉਂਦੇ ਹੋਏ ਲੋਹੜੀ ਦਾ ਤਿਉਹਾਰ ਨੂੰ ਸੇਲਿਬਰੇਟ ਕਰਦੇ ਹੋਏ ਸਭ ਦੇ ਜੀਵਨ ਵਿੱਚ ਖੁਸ਼ੀਆਂ ਦੀ ਮਿਠਾਸ ਬਣੇ ਰਹਿਣ ਦੀ ਕਾਮਨਾ ਕੀਤੀ। ਚੇਅਰਮੈਨ ਸ਼੍ਰੀ ਚੋਪੜਾ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਸਭ ਨੂੰ ਇੱਕ ਦੂਜੇ ਪ੍ਰਤੀ ਮਨ ਵਿੱਚੋ ਵੈਰ-ਵਿਰੇਧ ਨੂੰ ਲੋਹੜੀ ਦੀ ਅੱਗ ਵਿੱਚ ਜਲਾਕੇ ਖਤਮ ਕਰਣ ਨੂੰ ਕਿਹਾ। ਅੰਤ ਵਿੱਚ ਚੇਅਰਮੈਨ ਅਨਿਲ ਚੋਪੜਾ, ਵਾਇਸ ਚੈਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਸਾਰੇ ਪ੍ਰਿੰਸੀਪਲਜ਼, ਡਾਇਰੈਕਟਰਜ਼ ਅਤੇ ਵਿਦਿਆਰਥੀਆਂ ਵਲੋਂ ਹੱਥਾਂ ਵਿੱਚ ਪੋਸਟਰਜ਼ ਫੜ ਧੀਆਂ ਦੀ ਲੋਹੜੀ ਮਨਾਉਣ ਦਾ ਸੰਦੇਸ਼ ਦਿੱਤਾ ਗਿਆ।

No comments:

Post Top Ad

Your Ad Spot