ਪੀ.ਸੀ.ਐਮ.ਐਸ.ਡੀ ਕਾਲਜ, ਜਲੰਧਰ ਵਿਚ ਵੋਟਰਜ਼ ਡੇ ਸਹੁੰ ਚੁਕਣ ਦਾ ਆਯੋਜਨ ਕੀਤਾ ਗਿਆ। - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 25 January 2018

ਪੀ.ਸੀ.ਐਮ.ਐਸ.ਡੀ ਕਾਲਜ, ਜਲੰਧਰ ਵਿਚ ਵੋਟਰਜ਼ ਡੇ ਸਹੁੰ ਚੁਕਣ ਦਾ ਆਯੋਜਨ ਕੀਤਾ ਗਿਆ।

ਜਲੰਧਰ 25 ਜਨਵਰੀ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ ਫਾਰ ਵੂਮੈਨ, ਜਲੰਧਰ ਵਿਚ ਯੂਥ ਕਲੱਬ ਵਲੋਂ ਵੋਟਰਜ ਡੇ ਮਨਾਇਆ ਗਿਆ। ਡੀਨ ਯੂਥ ਕਲੱਬ, ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦਾ ਸਦਉਪਯੋਗ ਕਰਨਗੇ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਲੋਕਤਾਂਤਰਿਕ ਪਰੰਪਰਾਵਾਂ ਨੂੰ ਬਣਾਈ ਰੱਖਣ ਅਥੇ ਸੁਤੰਤਰ, ਨਿਰਪੱਖ ਅਤੇ ਸਾਂਤੀਪੂਰਨ ਚੋਣ ਦੀ ਗਰਿਮਾ ਬਰਕਰਾਰ ਰੱਖਣ ਦੀ ਸਹੁੰ ਚੁਕਾਈ। ਇਸ ਮੋਕੇ ਤੇ ਪੋਲੀਟੀਕਲ ਸਾਇੰਸ ਵਿਭਾਗ ਦੁਆਰਾ ਮਾਕ ਪੋਲ ਕਰਵਾਈ ਗਈ। ਵਿਦਿਆਰਥਣ ਨੇ ਰੀਟਰਨਿੰਗ ਆਫੀਸਰਜ ਅਤੇ ਪੋਲਿੰਗ ਆਫੀਸਰਜ ਦਾ ਅਭਿਨੈ ਕੀਤਾ। ਇਸ ਮੋਕੇ ਤੇ ਉਹਨਾਂ ਨੇ ਵੋਟਰਾਂ ਵਾਂਗ ਵੋਟਿੰਗ ਦੀ ਸਾਰੀ ਪ੍ਰਕਿਰਿਆ। ਆਈ.ਡੀ. ਚੈਕਿੰਗ ਅਤੇ ਵੋਟ ਕਾਸਟਿੰਗ ਆਦਿ ਵਿਚ ਉਤਸਾਹ ਪੂਰਨ ਹਿਸਾ ਲਿਆ। ਵਿਭਾਗ ਦੇ ਮੁਖੀ ਸ੍ਰੀਮਤੀ ਤ੍ਰਿਪਤਾ ਹਾਂਡਾ ਅਤੇ ਐਸੋਸੀਏਟ ਪ੍ਰੋ. ਸ਼੍ਰੀਮਤੀ ਗੀਤਾ ਕਾਹੋਲ ਨੇ ਸਾਰੀ ਪ੍ਰਕਿਰਿਆ ਦਾ ਨਿਰੰਖਣ ਕੀਤਾ। ਕਾਲਜ ਕੈਪਸ ਵਿੱਚ ਯੂਵਾਂ ਵੋਟਰਾਂ ਦੀ ਵੱਧ ਤੋ ਵੱਧ ਰਜਿਸਟਰੇਸ਼ਨ ਕਰਨ ਦੇ ਇਸ ਪ੍ਰਸੰਸਾਤਮਕ ਕਾਰਜ ਕਰਨ ਲਈ ਕੁਮਾਰੀ ਗਾਇਤਰੀ ਨੂੰ ਡਿਪਟੀ ਕਮਿਸਨਰ ਅਤੇ ਜਿਲੇ ਦੇ ਚੋਣ ਅਫਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾਂ ਨੇ ਪ੍ਰਸੰਸਾ ਪੱਤਰ ਤੇ ਕੇ ਸਨਮਾਨਿਤ ਕੀਤਾ।

No comments:

Post Top Ad

Your Ad Spot