69ਵੇਂ ਗਣਤੰਤਰਤਾ ਦਿਵਸ ਸਮਾਗਮ ਤਲਵੰਡੀ ਸਾਬੋ ਵਿਖੇ ਧੂੰਮਧਾਮ ਨਾਲ ਮਨ੍ਹਾਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 27 January 2018

69ਵੇਂ ਗਣਤੰਤਰਤਾ ਦਿਵਸ ਸਮਾਗਮ ਤਲਵੰਡੀ ਸਾਬੋ ਵਿਖੇ ਧੂੰਮਧਾਮ ਨਾਲ ਮਨ੍ਹਾਏ

ਤਲਵੰਡੀ ਸਾਬੋ 27 ਜਨਵਰੀ (ਗੁਰਜੰਟ ਸਿੰਘ ਨਥੇਹਾ) ਦੇਸ਼ ਦਾ 69 ਵਾਂ ਗਣਤੰਤਰਤਾ ਦਿਵਸ ਸਮਾਗਮ ਸਮੁੱਚੇ ਦੇਸ਼ ਵਾਂਗ ਤਲਵੰਡੀ ਸਾਬੋ ਵਿਖੇ ਵੀ ਸਬ ਡਵੀਜਨ ਪੱਧਰ ਦਾ ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ ਵਿਖੇ ਧੂਮਧਾਮ ਨਾਲ ਮਨ੍ਹਾਇਆ ਗਿਆ।ਉਕਤ ਸਮਾਗਮ ਵਿੱਚ ਐੱਸ.ਡੀ.ਐੱਮ ਤਲਵੰਡੀ ਸਾਬੋ ਵਰਿੰਦਰ ਸਿੰਘ ਨੇ ਤਿਰੰਗਾ ਝੰਡਾ ਲਹਿਰਾ ਕੇ ਏ.ਐੱਸ.ਆਈ ਗੁਰਮੇਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਤੋਂ ਸਲਾਮੀ ਲਈ।ਇਸ ਮੌਕੇ ਪੁਲਿਸ ਪਾਰਟੀ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਐਨ.ਸੀ.ਸੀ ਅਤੇ ਸਕਾਊਟਸ ਦੇ ਕੈਡਿਟਾਂ ਨੇ ਸਲਾਮੀ ਪਰੇਡ ਵਿੱਚ ਸ਼ਮੂਲੀਅਤ ਕੀਤੀ।ਦਸਮੇਸ਼ ਪਬਲਿਕ ਸਕੂਲ ਦੇ ਬੈਂਡ ਨੇ ਮਨਮੋਹਕ ਧੁਨਾ ਨਾਲ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ।
ਮੁੱਖ ਮਹਿਮਾਨ ਐੱਸ.ਡੀ.ਐੱਮ ਤਲਵੰਡੀ ਸਾਬੋ ਨੇ ਆਪਣੇ ਭਾਸ਼ਣ ਵਿੱਚ ਦੇਸ਼ ਦੇ ਸ਼ਹੀਦਾਂ ਵੱਲੋਂ ਦੇਸ਼ ਦੀ ਆਜਾਦੀ ਲਈ ਕੀਤੀ ਕੁਰਬਾਨੀ ਅਤੇ ਆਜਾਦੀ ਤੋਂ ਬਾਦ ਦੇਸ਼ ਦੇ ਸੰਵਿਧਾਨ ਦੇ ਨਿਰਮਾਣ ਦੀ ਸਮੁੱਚੀ ਕਾਰਵਾਈ ਤੋਂ ਜਾਣੂੰ ਕਰਵਾਇਆ।ਉਨ੍ਹਾਂ ਨੇ ਦੇਸ਼ ਦੀ ਮਜਬੂਤੀ ਲਈ ਸਮੂਹ ਵਰਗਾਂ ਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸਬੂਤ ਦਿੰਦਿਆਂ ਇਕਜੁੱਟਤਾ ਬਣਾਈ ਰੱਖਣ ਲਈ ਪ੍ਰੇਰਿਆ।ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਪ੍ਰੇਮ ਦਾ ਸੰਦੇਸ਼ ਦਿੰਦੇ ਕਈ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਤਿਓਣਾ ਪੁਜਾਰੀਆਂ ਨੇ ਦਿਲ ਖਿੱਚਵਾਂ ਨਾਚ ਪੇਸ਼ ਕੀਤਾ।ਐੱਸ.ਡੀ.ਐੱਮ ਨੇ ਉਕਤ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੇ ਅਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦਾ ਵੀ ਵਿਸ਼ੇਸ ਸਨਮਾਨ ਕੀਤਾ।ਸਮਾਗਮਾਂ ਦਾ ਇੱਕ ਪੱਖ ਇਹ ਵੀ ਦੇਖਣ ਨੂੰ ਮਿਲਿਆ ਕਿ ਸਮਾਗਮਾਂ ਲਈ ਸੱਦਾ ਕੇਵਲ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਹੀ ਦਿੱਤਾ ਗਿਆ ਜਦੋਂ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ ਕਿਸੇ ਨੂੰ ਵੀ ਸਮਾਗਮ ਲਈ ਸੱਦਾ ਪੱਤਰ ਨਹੀ ਦਿੱਤਾ ਗਿਆ। ਹੋਰ ਤਾਂ ਹੋਰ ਪ੍ਰੋਟੋਕਾਲ ਮੁਤਾਬਿਕ ਹਲਕਾ ਵਿਧਾਇਕ ਲਈ ਰਾਖਵੀਂ ਰੱਖੀ ਜਾਂਦੀ ਕੁਰਸੀ ਤੇ ਵੀ ਕਾਂਗਰਸੀ ਆਗੂ ਬੈਠੇ ਦਿਖਾਈ ਦਿੱਤੇ। ਰਾਸ਼ਟਰੀ ਗੀਤ ਦੇ ਨਾਲ ਹੀ ਗਣਤੰਤਰਤਾ ਦਿਵਸ ਸਮਾਗਮਾਂ ਦੀ ਸਮਾਪਤੀ ਹੋਈ।ਸਟੇਜ ਦੀ ਕਰਵਾਈ ਮਾਸਟਰ ਰੇਵਤੀ ਪ੍ਰਸ਼ਾਦ ਅਤੇ ਰਣਜੀਤ ਸਿੰਘ ਬਰਾੜ ਨੇ ਬਾਖੂਬੀ ਨਿਭਾਈ। ਉਕਤ ਸਮਾਗਮਾਂ ਵਿੱਚ ਮਾਨਯੋਗ ਜੱਜ ਅਮਨਦੀਪ ਸਿੰਘ ਅਤੇ ਗੁਰਦਰਸ਼ਨ ਸਿੰਘ,ਤਹਿਸੀਲਦਾਰ ਸੁਖਰਾਜ ਢਿੱਲੋ,ਨਾਇਬ ਤਹਿਸੀਲਦਾਰ ਓਮ ਪ੍ਰਕਾਸ,ਵਰਿੰਦਰ ਸਿੰਘ ਗਿੱਲ ਡੀ.ਐਸ.ਪੀ,ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਵਿਪਨ ਕੁਮਾਰ, ਬੀ.ਡੀ.ਪੀ.ਓ ਜਗਤਾਰ ਸਿੰਘ, ਥਾਣਾ ਮੁਖੀ ਮਹਿੰਦਰਜੀਤ ਸਿੰਘ, ਸੁਜਾਤਾ ਡਿਸੂਜਾ ਪ੍ਰਿੰਸੀਪਲ ਦਸਮੇਸ਼ ਸਕੂਲ,ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ,ਅਜੀਜ ਖਾਨ,ਹਰਬੰਸ ਸਿੰਘ ਦੋਵੇਂ ਕੌਂਸਲਰ,ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ ,ਦਿਲਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਦੋਵੇਂ ਮੈਂਬਰ ਟਰੱਕ ਯੂਨੀਅਨ,ਗੁਰਪਾਲ ਸਿੰਘ ਲਾਲੇਆਣਾ ਬਲਾਕ ਪ੍ਰਧਾਨ ਨੰਬਰਦਾਰ ਯੂਨੀਅਨ,ਗਿਆਨੀ ਨਛੱਤਰ ਸਿੰਘ ਜਗ੍ਹਾ ਰਾਮ ਤੀਰਥ ਅਤੇ ਜਗਤਾਰ ਸਿੰਘ ਬਹਿਮਣ ਦੋਵੇਂਨੰਬਰਦਾਰ,ਅਵਤਾਰ ਚੋਪੜਾ ਸਾਬਕਾ ਉੱਪ ਚੇਅਰਮੈਨ,ਅੰਮ੍ਰਿਤਪਾਲ ਸਿੰਘ ਬਰਾੜ,ਸ਼ੇਖਰ ਤਲਵੰਡੀ,ਬਿਕਰਮਜੀਤ ਸਿੰਘ,ਪਰਮਜੀਤ ਸਿੰਘ,ਨਛੱਤਰ ਸਿੰਘ ਜੇ.ਈ,ਦਵਿੰਦਰ ਸ਼ਰਮਾਂ,ਸੈਕਟਰੀ ਜਗਤਾਰ ਸਿੰਘ,ਸਹਾਰਾ ਕਲੱਬ ਦੇ ਸਕੱਤਰ ਬਰਿੰਦਰਪਾਲ ਮਹੇਸ਼ਵਰੀ,ਨੱਥਾ ਸਿੰਘ ਸਿੱਧੂ ਵੀ ਹਾਜਿਰ ਸਨ।

No comments:

Post Top Ad

Your Ad Spot