ਨਰੇਗਾ ਮਜਦੁਰਾਂ ਨੇ 5-5 ਮਰਲੇ ਦੇ ਪਲਾਟ ਲੈਣ ਲਈ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 January 2018

ਨਰੇਗਾ ਮਜਦੁਰਾਂ ਨੇ 5-5 ਮਰਲੇ ਦੇ ਪਲਾਟ ਲੈਣ ਲਈ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਚੋਣਾਂ ਦੌਰਾਨ ਕੀਤੇ ਵਾਅਦੇ ਕੀਤੇ ਪੂਰੇ ਕਰਨ 'ਤੇ ਗਰੀਬਾਂ ਨੂੰ ਪਲਾਟ ਦੇਣ ਦੀਆਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ
ਤਲਵੰਡੀ ਸਾਬੋ, 31 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਬੀ. ਡੀ. ਪੀ. ਓ ਦਫਤਰ ਅੱਗੇ ਗਰੀਬ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਮਕਸਦ ਨਾਲ ਮਜਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਰਾਮਪੁਰਾ ਫੂਲ ਦੀ ਅਗਵਾਈ ਵਿੱਚ ਧਰਨਾ ਲਾ ਕੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜੀ ਕਰਕੇ ਚੌਣਾਂ ਦੌਰਾਨ ਗਰੀਬਾਂ ਨਾਲ ਕੀਤੇ ਵਾਅਦੇ ਪੂਰਾ ਕਰਨ ਦੀ ਮੰਗ ਕੀਤੀ ।
ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਪ੍ਰਿਤਪਾਲ ਸਿੰਘ ਤੇ ਸਿਮਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਚੌਣਾਂ ਦੌਰਾਨ ਦਲਿਤਾਂ ਨਾਲ ਕੀਤੇ ਵਾਅਦੇ ਦਲਿਤਾਂ ਨੂੰ 10-10 ਮਰਲੇ ਦੇ ਪਲਾਟ ਦੇਣਾ, ਕਿਸਾਨਾਂ ਵਾਂਗ ਮਜਦੂਰਾਂ ਦੀ ਰੋਜਾਨਾ ਦਿਹਾੜੀ 600 ਰੁਪਏ ਲਾਗੂ ਕਰਵਾਉਣਾ, ਬੁਢਾਪਾ ਪੈਨਸ਼ਨ  5,000 ਰੁਪਏ ਲਾਗੂ ਕਰਵਾਉਣਾ, ਕਰਜੇ ਮਾਫ ਕਰਨੇ ਤੇ ਨਰੇਗਾ ਸਕੀਮ ਵਿੱਚ ਹੁੰਦੇ ਘਪਲਿਆਂ ਦੀ ਨਿਰਪੱਖ ਜਾਂਚ ਕਰਕੇ ਇਨਸਾਫ ਦਿਵਾਉਣ ਵਾਲੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਤਲਵੰਡੀ ਸਾਬੋ ਦੇ ਪੰਚਾਇਤ ਅਫਸਰ ਬਲਜਿੰਦਰ ਸਿੰਘ ਕੌਰੇਆਣਾ ਨੇ ਦੱਸਿਆ ਕਿ ਗਰੀਬ ਮਜਦੂਰਾਂ ਨੇ ਅੱਜ ਉਨ੍ਹਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਵਾਲੇ ਫਾਰਮ ਜਮਾਂ ਕਰਵਾਏ ਹਨ ਜਿਹੜੇ ਅਸੀਂ ਲੈ ਲਏ ਹਨ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਧਰਨੇ ਨੂੰ ਜ਼ਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸੇਮਾਂ, ਬਲਾਕ ਪ੍ਰਧਾਨ ਬਲਕਰਨ ਬਹਿਮਣ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਛੱਤਰ ਸਿੰਘ ਰਾਮਨਗਰ, ਬਲਾਕ ਪ੍ਰਧਾਨ ਕਰਮਜੀਤ ਪੀਰਕੋਟ, ਬਾਬੂ ਸਿੰਘ ਬੰਗੀ, ਜਸ਼ਵਿੰਦਰ ਸਿੰਘ ਮਲਕਾਣਾ, ਰਮਨਦੀਪ ਤਿਉਣਾ, ਸੁਖਦੇਵ ਸ਼ੇਖਪੁਰਾ, ਜਸਵੀਰ ਕੌਰ ਨਸੀਬਪੁਰਾ, ਮਿੱਠੂ ਮਾਨ, ਦਰਸ਼ਨ ਕੋਟਬਖਤੂ ਸਮੇਤ ਵੱਡੀ ਤਦਾਦ ਵਿੱਚ ਨਰੇਗਾ ਮਜਦੂਰ ਮੌਜੂਦ ਸੀ।

No comments:

Post Top Ad

Your Ad Spot