ਨਵੇਂ ਸਾਲ ਵਾਲੇ ਦਿਨ ਪੁਲਿਸ ਨੇ ਘਰੋਂ 40 ਬੋਤਲਾਂ ਠੇਕਾ ਹਰਿਆਣਾ ਸ਼ਰਾਬ ਸਮੇਤ ਕੀਤਾ ਇੱਕ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 January 2018

ਨਵੇਂ ਸਾਲ ਵਾਲੇ ਦਿਨ ਪੁਲਿਸ ਨੇ ਘਰੋਂ 40 ਬੋਤਲਾਂ ਠੇਕਾ ਹਰਿਆਣਾ ਸ਼ਰਾਬ ਸਮੇਤ ਕੀਤਾ ਇੱਕ ਕਾਬੂ

ਤਲਵੰਡੀ ਸਾਬੋ, 1 ਜਨਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪੁਲਿਸ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਿਸ ਨੇ ਇੱਕ ਵਿਅਕਤੀ ਦੇ ਘਰੋਂ ਵੱਡੀ ਮਾਤਰਾ ਵਿੱਚ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕੀਤੀ ਹੈ। ਪੁਲਿਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਥਾਣਾ ਤਲਵੰਡੀ ਸਾਬੋ ਦੇ ਏ. ਐਸ. ਆਈ ਗੁਰਮੇਜ ਸਿੰਘ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਭਾਗੀਵਾਂਦਰ ਵਿਖੇ ਇੱਕ ਮਕਾਨ ਵਿੱਚ ਛਾਪਾ ਮਾਰੀ ਕਰਕੇ 40 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕੀਤੀ ਗਈ ਪੁਲਿਸ ਨੇ ਮਕਾਨ ਮਾਲਕ ਗੁਰਤੇਜ ਸਿੰਘ ਵਾਸੀ ਭਾਗੀਵਾਂਦਰ ਨੂੰ ਗ੍ਰਿਫਤਾਰ ਕਰਕੇ ਸ਼ਰਾਬ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਪੁਲਿਸ ਨੇ ਗੁਰਤੇਜ ਸਿੰਘ ਵਾਸੀ ਭਾਗੀਵਾਂਦਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਹਿੰਦਰਜੀਤ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਗੈਰ-ਕਾਨੂੰਨੀ ਕੰਮ ਅਤੇ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

No comments:

Post Top Ad

Your Ad Spot