ਗੁਰੂ ਕਾਸ਼ੀ ਯੂਨੀਵਰਸਿਟੀ ਦੀ ਦੂਜੀ ਕਨਵੋਕੇਸ਼ਨ 28 ਜਨਵਰੀ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 24 January 2018

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਦੂਜੀ ਕਨਵੋਕੇਸ਼ਨ 28 ਜਨਵਰੀ ਨੂੰ

ਤਲਵੰਡੀ ਸਾਬੋ, 24 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਦੂਜੀ ਕਨਵੋਕੇਸ਼ਨ 28 ਜਨਵਰੀ ਨੂੰ ਆਯੋਜਤ ਕੀਤੀ ਜਾ ਰਹੀ ਹੈ। ਇਸ ਡਿਗਰੀ ਵੰਡ ਸਮਾਰੋਹ ਵਿੱਚ ਖੇਤੀਬਾੜੀ ਸਿੱਖਿਆ ਖੇਤਰ ਦੀ ਜਾਨੀ ਮਾਨੀ ਹਸਤੀ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਉਘੇ ਸਿੱਖਿਆ ਸਾਸ਼ਤਰੀ ਅਤੇ ਗੁਰੂ ਕਾਸ਼ੀ ਯੁੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਕਰਨਗੇ।
ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਸਿੱਖਿਆ ਦਾਨੀ ਅਤੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ ਅਤੇ ਕਨੇਡਾ ਦੀ ਕਰੈਡੰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਰੂਸ ਫਾਵਸੈਟ ਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਗੁਰੂ ਕਾਸ਼ੀ ਯੁੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਲ  ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਖਾਸ ਮਹਿਮਾਨਾਂ ਵਿੱਚ ਸ. ਸੁਖਰਾਜ ਸਿੰਘ ਸਿੱਧੂ (ਮੈਨੇਜਿੰਗ ਡਾਇਰੈਕਟਰ), ਇੰਜ. ਸੁਖਵਿੰਦਰ ਸਿੰਘ ਸਿੱਧੂ (ਜਰਨਲ ਸੈਕਟਰੀ), ਮੈਕਗਿਲ ਯੂਨੀਵਰਸਿਟੀ ਕਨੇਡਾ ਤੋਂ ਡਾ. ਸ਼ਿਵ ਓ ਪ੍ਰਾਸ਼ਰ, ਯੂਨਾਈਟਡ ਅਰਬ ੲੈਮੀਰੇਟਸ ਤੋਂ ਡਾ. ਸ਼ਮਸ਼ੀਰ ਵਿਆਲਿਲ, ਕਰੈਡੰਲ ਯੂਨੀਵਰਸਿਟੀ, ਕਨੇਡਾ ਤੋਂ ਡਾ. ਜੌਹਨ ਆਹੁਲਹਾਸਰ, ਗਰੈਗ ਕੁੱਕ ਅਤੇ ਕਾਨੂੰਨੀ ਸਿੱਖਿਆ ਮਾਹਿਰ ਸ੍ਰੀ ਸ਼ਾਨ ਪੱਡਾ ਵੀ ਪੋ੍ਰਗਰਾਮ ਵਿੱਚ ਭਾਗ ਲੈਣਗੇ।
ਇਸ ਮੌਕੇ ਉਘੇ ਵਾਤਾਵਰਨ ਵਿਗਿਆਨੀ ਡਾ. ਸ਼ਿਵ ਓੁ ਪ੍ਰਾਸ਼ਰ (ਮੈਕਗਿਲ ਯੂਨੀਵਰਸਿਟੀ, ਮੌਟੰਰੀਅਲ, ਕਨੇਡਾ ਅਤੇ ਉਘੇ ਮਨੁਖੀ ਸਿਹਤ ਸੰਭਾਲ ਦੇ ਖੇਤਰ ਵਿੱਚ ਸ਼ਲਾਘਾ ਯੋਗ ਕੰਮ ਕਰਨ ਵਾਲੇ ਡਾ. ਸ਼ਮਸ਼ੀਰ ਵਿਆਲਿਲ ਨੂੰ ਡਾਕਟਰ ਆਫ ਸਾਇੰਸ (ਮਾਨਦ) ਡਿਗਰੀ ਨਾਲ ਸਨਮਾਨਿਆ ਜਾਵੇਗਾ। ਸ. ਗੁਰਲਾਭ ਸਿੰਘ ਸਿੱਧੂ (ਚੇਅਰਮੈਨ), ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਹਰ ਸਬੰਧਤ ਨੂੰ ਇਸ ਡਿਗਰੀ ਵੰਡ ਸਮਾਰੋਹ ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ। ਗੁਰੂ ਕਾਸ਼ੀ ਯੁੂਨੀਵਰਸਿਟੀ ਦੇ ਪੋ੍ਰ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਆਪਣਾ ਸੱਦਾ ਪੱਤਰ ਨਾਲ ਲੈ ਕੇ ਆਉਣ ਅਤੇ ਆਪਣੀਆਂ ਡਿਗਰੀਆਂ ਤੇ ਮੈਡਲ ਆਦਿ ਪ੍ਰਾਪਤ ਕਰਨ।

No comments:

Post Top Ad

Your Ad Spot