ਜੰਡਿਆਲਾ ਗੁਰੂ ਵਿੱਚ ਇੱਕ ਆਦਮੀ ਨੂੰ ਜਖਮੀ ਕਰਕੇ ਲੁਟਿਆ 26000 ਰੁ ਤੇ ਮੋਬਾਇਲ ਤੇ ਪਰਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 4 January 2018

ਜੰਡਿਆਲਾ ਗੁਰੂ ਵਿੱਚ ਇੱਕ ਆਦਮੀ ਨੂੰ ਜਖਮੀ ਕਰਕੇ ਲੁਟਿਆ 26000 ਰੁ ਤੇ ਮੋਬਾਇਲ ਤੇ ਪਰਸ

ਪੁਲਿਸ ਵਲੋ ਅਨਜਾਨ ਵਿਆਕਤੀਆ ਖਿਲਾਫ਼ ਕਾਰਵਾਈ ਦਾ ਦਿੱਤਾ ਭਰੋਸਾ
 
ਜੰਡਿਆਲਾ ਗੁਰੂ 4 ਜਨਵਰੀ (ਕੰਵਲਜੀਤ ਸ਼ਿੰਘ,ਪਰਗਟ ਸ਼ਿੰਘ)- ਅੱਜ ਜੰਡਿਆਲਾ ਗੁਰੂ ਵਿੱਚ ਜਤਿੰਦਰ ਕੁਮਾਰ ਪੁਤਰ ਲੇਟ ਸ੍ਰੀ ਬਲਦੇਵ ਰਾਜ ਨਿਉ ਗੋਲਡਨ ਐਵਨਿਉ ਅਬਾਦੀ ਜੋੜਾ ਫਾਟਕ ਮਕਾਨ ਨ:89 ਦਾ ਰਹਿਣ ਵਾਲਾ ਉਸ ਸਮੇ ਲੁੱਟ ਦਾ ਸਿਕਾਰ ਹੋ ਗਿਆ। ਜਦੋ ਉਹ ਅਪਨੀ ਕੰਪਨੀ ਔਰਾ ਇੰਟਰਪਰਾਈਜਿਜ ਵਲੋ ਸੇਲਜ ਕੀਤੇ ਸਮਾਨ ਦੇ ਪੈਸੇ 26000ਰੁਪਏ ਪਰਿੰਸ਼ ਬੁਕ ਜਰਨਲ ਸਟੋਰ ਤੋ ਲੈ ਕੇ 6:20 ਤੇ ਅਪਨੀ ਐਕਟਿਵਾ ਸਕੂਟਰੀ ਤੇ ਅੰਮਰਿਤਸਰ ਵੱਲ ਨੂੰ ਜਾ ਰਿਹਾ ਸੀ। ਕਿ ਰਸਤੇ ਵਿੱਚ ਤਰਨਤਾਰਨ ਰੋਡ ਤੇ ਟੀ ਪੌਆਇਟ ਤੇ ਪਿਛੋ ਆ ਰਹੇ ਦੋ ਅਨਜਾਨ ਵਿਆਕਤੀ ਜੋ ਕਿ ਪਲਸਰ ਮੋਟਰਸਾਇਕਲ ਤੇ ਸਵਾਰ ਸਨ। ਤੇ ਉਨਾ ਨੇ ਜੰਤਿਦਰ ਦੀ ਐਕਟਿਵਾ ਦੀ ਚਾਬੀ ਕੱਡ ਲਈ। ਅਤੇ ਸ਼ੜਕ ਤੇ ਸੁਟ ਕੇ ਤਲਵਾਰ ਨਾਲ ਹਮਲਾ ਕਰਕੇ ਜਖਮੀ ਕਰਕੇ ਉਸ ਕੋਲੋ 26000/-ਰੁ ਤੇ ਮੋਬਾਇਲ ਤੇ ਪਰਸ ਖੋ ਕੇ ਫਰਾਰ ਹੋ ਗਏ। ਸ਼ੜਕ ਤੇ ਜਖਮੀ ਪਏ ਜੰਤਿਦਰ ਨੂੰ ਪਿਛੋ ਆ ਰਹੇ ਥਰੀਵਿਲਰ ਨੇ ਵੇਖਿਆ ਤੇ ਮੌਕੇ ਤੇ ਹੀ ਪੁਲਿਸ ਵਾਲਿਆ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੋਕੇ ਤੇ ਪੁਹੰਚ ਕੇ ਜਖਮੀ ਨੂੰ ਉਮੀਦ ਹੋਸਪਿਟਲ ਦਾਖਿਲ ਕਰਵਾਇਆ ਗਿਆ। ਤੇ ਘਰ ਵਾਲਿਆ ਨੂੰ ਸੂਚਿਤ ਕੀਤਾ ਗੀਆ। ਮੋਕੇ ਤੇ ਪਹੁੰਚੇ ਐਸ ਐਚ ਉ ਹਰਪਾਲ ਸਿੰਘ ਨੇ ਜਖਮੀ ਦੇ ਬਿਆਨਾ ਦੇ ਅਧਾਰ ਤੇ ਅਨਜਾਨ ਵਿਆਕਤੀਆ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਅਤੇ ਜਲਦੀ ਹੀ ਦੋਸੀਆ ਦੀ ਭਾਲ ਕੀਤੀ ਜਾਵੇਗੀ।

No comments:

Post Top Ad

Your Ad Spot