ਨਵਜੋਤ ਸਿੰਘ ਸਿੱਧੂ ਵੱਲੋਂ ਪੁਰਾਣੇ ਸ਼ਹਿਰ ਵਿਚ ਚੱਲਦੇ 215 ਹੋਟਲਾਂ ਨੂੰ ਲੋਹੜੀ ਦਾ ਵੱਡਾ ਤੋਹਫਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 14 January 2018

ਨਵਜੋਤ ਸਿੰਘ ਸਿੱਧੂ ਵੱਲੋਂ ਪੁਰਾਣੇ ਸ਼ਹਿਰ ਵਿਚ ਚੱਲਦੇ 215 ਹੋਟਲਾਂ ਨੂੰ ਲੋਹੜੀ ਦਾ ਵੱਡਾ ਤੋਹਫਾ

  • ਸਰਕਾਰੀ ਫੀਸ ਵਿਚ 50 ਫੀਸਦੀ ਕਟੌਤੀ ਅਤੇ 31 ਜਨਵਰੀ ਤੱਕ ਦੀ ਮੋਹਲਤ ਵਧਾਈ
ਟਾੳੂਨ ਹਾਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ. ਨਵਜੋਤ ਸਿੰਘ ਸਿੱਧੂ
ਅੰਮਿ੍ਰਤਸਰ 13 ਜਨਵਰੀ (ਕੰਵਲਜੀਤ ਸਿੰਘ,ਪਰਗਟ ਸਿੰਘ)- ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਪੁਰਾਣੇ ਅੰਮਿ੍ਰਤਸਰ ਸ਼ਹਿਰ ਅੰਦਰਲੇ ਇਲਾਕੇ ਵਿਚ ਚੱਲ ਰਹੇ 215 ਹੋਟਲ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰੀ ਫੀਸ ਵਿਚ 50 ਫੀਸਦੀ ਦੀ ਕਟੌਤੀ ਕਰਕੇ ਲੋਹੜੀ ਦਾ ਵੱਡਾ ਤੋਹਫਾ ਸ਼ਹਿਰ ਵਾਸੀਆਂ ਨੂੰ ਦਿੱਤਾ ਹੈ। ਅੱਜ ਟਾੳੂਨ ਹਾਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ.ਸਿੱਧੂ ਨੇ ਕਿਹਾ ਕਿ ‘ਕੈਪਟਨ ਸਰਕਾਰ ਆਪ ਕੇ ਦੁਆਰ’ ਦਾ ਸਰਕਾਰ ਵੱਲੋਂ ਦਿੱਤਾ ਹੋਇਆ। ਇਹ ਨਾਅਰਾ ਅੱਜ ਸੱਚ ਹੁੰਦਾ ਜਾਪੇਗਾ। ਜਦ ਇੰਨਾਂ ਹੋਟਲਾਂ ਵਿਚ ਕੰਮ ਕਰਦੇ 5 ਹਜ਼ਾਰ ਦੇ ਕਰੀਬ ਕਾਮਿਆਂ ਦੇ ਭਵਿੱਖ ਤੇ ਲਟਕਦੀ ਤਲਵਾਰ ਸਦਾ ਲਈ ਹਟ ਜਾਵੇਗੀ। ਉਨਾਂ ਕਿਹਾ ਕਿ ਵਾਲਡ ਸਿਟੀ ਅੰਮਿ੍ਰਤਸਰ ਦੇ ਨਿਯਮਾਂ ਵਿਚ ਕੀਤੀ ਸੋਧ ਅਨੁਸਾਰ ਇੰਨਾਂ ਹੋਟਲ ਮਾਲਕਾਂ ਨੂੰ 31ਜਨਵਰੀ ਤੱਕ ਦਾ ਮੌਕਾ ਵੀ ਦਿੱਤਾ ਗਿਆ ਹੈ। ਕਿ ਉਹ ਕਮਿਸ਼ਨਰ ਕਾਰਪੋਰੇਸ਼ਨ ਕੋਲ ਅਪਲਾਈ ਕਰਕੇ ਪੱਕੀ ਪ੍ਰਵਾਨਗੀ ਲੈ ਲੈਣ। ਉਨਾਂ ਦੱਸਿਆ ਕਿ ਇਸ ਲਈ ਕੀਤੀ ਗਈ ਸੋਧ ਵਿਚ ਕੰਪੋਜ਼ੀਸਨ ਫੀਸ 25 ਰੁਪਏ ਪ੍ਰਤੀ ਵਰਗ ਮੀਟਰ ਤੈਅ ਕੀਤੀ ਗਈ ਹੈ। ਜਦਕਿ‘ਨਾਨ-ਕੰਪਾੳੂਡੇਬਲ ਵਾਇਲੇਸ਼ਨ’ਹੁਣ ਅੱਧੀ ਕਰ ਦਿੱਤੀ ਗਈ ਹੈ। ਸ.ਸਿੱਧੂ ਨੇ ਦੱਸਿਆ ਕਿ ਹੁਣ125 ਵਰਗ ਗਜ਼ ਵਾਲੇ ਗੈਸਟ ਹਾੳੂਸ ਨੂੰ 250 ਰੁਪਏ ਪ੍ਰਤੀ ਵਰਗ ਫੁੱਟ, 125 ਵਰਗ ਗਜ਼ ਵਾਲੀ ਵਪਾਰਕ ਇਮਾਰਤ ਅਤੇ ਹੋਟਲ ਨੂੰ 500 ਰੁਪੇ ਪ੍ਰਤੀ ਵਰਗ ਫੁੱਟ,125 ਤੋਂ 500 ਵਰਗ ਗਜ਼ ਵਾਲੇ ਹੋਟਲ ਜਾਂ ਇਮਾਰਤ ਨੂੰ 500 ਰੁਪਏ ਪ੍ਰਤੀ ਵਰਗ ਫੁੱਟ ਅਤੇ 500 ਵਰਗ ਗਜ਼ ਤੋਂ ਵੱਧ ਵਾਲੀ ਇਮਾਰਤ ਲਈ 750 ਰੁਪਏ ਪ੍ਰਤੀ ਵਰਗ ਫੁੱਟ ਫੀਸ ਜਮਾ ਕਰਵਾਉਣੀ ਪਵੇਗੀ। ਉਨਾਂ ਦੱਸਿਆ ਕਿ ਇੰਨਾਂ ਗੈਸਟ ਹਾੳੂਸ,ਹੋਟਲਾਂ ਅਤੇ ਹੋਰ ਵਪਾਰਕ ਇਮਾਰਤਾਂ ਨੂੰ ਇਸ ਛੋਟ ਲਈ ਅੱਗ ਬੁਝਾੳੂ ਅਤੇ ਇਮਾਰਤੀ ਵਿਭਾਗ ਕੋਲੋਂ ਸਰੁੱਖਿਆ ਦਾ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾਂ ਦੱਸਿਆ ਕਿ ਪੰਜਾਬ ਦੀ ਨਵੀਂ ਇਸ਼ਤਹਾਰ ਨੀਤੀ ਛੇਤੀ ਹੀ ਜਾਰੀ ਕੀਤੀ ਜਾਵੇਗੀ। ਜਿਸ ਨਾਲ ਕਾਰਪੋਰੇਸ਼ਨ ਅਤੇ ਕਮੇਟੀਆਂ ਨੂੰ ਵੱਧ ਕਮਾਈ ਹੋੋ ਸਕੇਗੀ। ਉਨਾਂ ਦੱਸਿਆ ਕਿ ਅੰਮਿ੍ਰਤਸਰ ਸ਼ਹਿਰ ਵਿਚ 500 ਸਥਾਨਾਂ’ਤੇ ਨਵੀਆਂ ਪਾਰਕਿੰਗ ਬਨਾਉਣ ਦਾ ਪ੍ਰਸਤਾਵ ਵੀ ਵਿਚਾਰ ਅਧੀਨ ਹੈ,ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

No comments:

Post Top Ad

Your Ad Spot