ਅੱਖਾਂ ਦਾ ਫਰੀ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ 17 ਜਨਵਰੀ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 16 January 2018

ਅੱਖਾਂ ਦਾ ਫਰੀ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ 17 ਜਨਵਰੀ ਨੂੰ

ਅੰਮ੍ਰਿਤਸਰ 15 ਜਨਵਰੀ (ਕੰਵਲਜੀਤ ਸਿੰਘ) ਸ਼ੋਮਣੀ ਭਗਤ ਨਾਮਦੇਵ ਕਸ਼ੱਤਰੀ ਐਸੋਸੀਏਸ਼ਨ ਦੀ ਮੀਟਿੰਗ ਬੀਤੇ ਦਿਨ ਆਪਣੇ ਦਫ਼ਤਰ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ,ਗੁਰੂ ਨਾਨਕ ਪੁਰਾ ਅੰਮ੍ਰਿਤਸਰ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਗੁਰਨਾਮ ਸਿੰਘ ਪ੍ਰੇਮੀ ਨੇ ਦੱਸਿਆ। ਕਿ ਐਸੋਸੀਏਸ਼ਨ ਰੋਜ਼ਾਨਾ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਜਿਸ ਵਿਚ ਗਰੀਬ ਬੇਸਹਾਰਾ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ਼ ਕਰਵਾਏ ਜਾਂਦੇ ਹਨ। ਉਨਾਂ ਇਹ ਵੀ ਦੱਸਿਆ ਕਿ ਐਸ.ਜੀ.ਪੀ.ਸੀ.ਦੇ ਸਹਿਯੋਗ ਨਾਲ ਧਾਰਮਿਕ ਪ੍ਰੀਖਿਆ ਵੀ ਕਰਵਾਈ ਜਾਂਦੀ ਹੈ। ਪ੍ਰੀਖਿਆ ਵਿੱਚੋਂ ਅਤੇ ਖੇਡ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੇ ਟਾਂਕ ਕਸ਼ਤਰੀ ਬਰਾਦਰੀ ਦੇ ਬੱਚਿਆਂ ਨੂੰ ਢੁਕਵੇਂ ਇਨਾਮ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸੇ ਲੜੀ ਤਹਿਤ17 ਜਨਵਰੀ ਨੂੰ ਜੀ.ਐਸ.ਮਾਡਰਨ ਸਕੂਲ,ਗਲੀ ਨੰਬਰ 2,ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਅੱਖਾਂ ਦਾ ਫ਼ਰੀ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਸਿਵਲ ਸਰਜਨ ਅੰਮ੍ਰਿਤਸਰ ਅਤੇ ਡਾ.ਚਰਨਜੀਤ ਸਿੰਘ ਇੰਚਾਰਜ ਸਿਵਲ ਹਸਪਤਾਲ, ਅੰਮ੍ਰਿਤਸਰ ਦੇ ਦੇਖ-ਰੇਖ ਹੇਠ ਲਗਵਾਇਆ ਜਾ ਰਿਹਾ ਹੈ। ਚੈਕਅਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਫ਼ਰੀ ਅਪ੍ਰੇਸ਼ਨ ਸਿਵਲ ਹਸਪਤਾਲ ਦੇ ਮਾਹਰ ਡਾਕਟਰਾਂ ਦੁਆਰਾ ਕੀਤੇ ਜਾਣਗੇ। ਇਸ ਤੋਂ ਇਲਾਵਾ ਦਵਾਈਆਂ ਅਤੇ ਐਨਕਾਂ ਵੀ ਮਰੀਜ਼ਾਂ ਨੂੰ ਮੁਫ਼ਤ ਮਹੱਈਆ ਕਰਵਾਈਆਂ ਜਾਣਗੀਆਂ। ਇਸ ਮੀਟਿੰਗ ਵਿਚ ਪ੍ਰਧਾਨ ਤਰਜਿੰਦਰ ਸਿੰਘ,ਸਰਿੰਦਰ ਸਿੰਘ ਘਈ ਸੀਨੀਅਰ ਮੀਤ ਪ੍ਰਧਾਨ,ਮਨਵਿੰਦਰ ਸਿੰਘ,ਜੋਗਿੰਦਰ ਸਿੰਘ,ਮਨਜੀਤ ਸਿੰਘ,ਹਰਦਿਆਲ ਸਿੰਘ ਰੱਖੜਾ,ਸਤਨਾਮ ਸਿੰਘ ਸੈਨੇਟਰੀ ਇੰਸਪੈਕਟਰ, ਤਰਲੋਚਨ ਸਿੰਘ ਧਾਮੀ,ਜਗਤਾਰ ਸਿੰਘ ਵਡਾਲੀ,ਦਪਿੰਦਰ ਸਿੰਘ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

No comments:

Post Top Ad

Your Ad Spot