ਐਂਬੂਲੈਂਸ 108 ਦੇ ਸਟਾਫ ਨੇ ਕਰਵਾਇਆ ਪ੍ਰਵਾਸੀ ਮਜ਼ਦੂਰ ਔਰਤ ਦਾ ਜਣੇਪਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 31 January 2018

ਐਂਬੂਲੈਂਸ 108 ਦੇ ਸਟਾਫ ਨੇ ਕਰਵਾਇਆ ਪ੍ਰਵਾਸੀ ਮਜ਼ਦੂਰ ਔਰਤ ਦਾ ਜਣੇਪਾ

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਭਾਰਤ ਸਰਕਾਰ ਵੱਲੋਂ ਅਵਾਸ ਸਵਾਸਥ ਸੇਵਾ ਤਹਿਤ ਸ਼ੁਰੂ ਕੀਤੀ ਐਂਬੂਲੈਂਸ 108 ਦੇ ਈ. ਐੱਮ. ਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੌਰਾਨ ਬੀਤੀ ਰਾਤ ਨਜ਼ਦੀਕੀ ਪਿੰਡ ਮਲਕਾਣਾ ਦੇ ਭੱਠੇ 'ਤੇ ਰਹਿ ਰਹੀ ਇੱਕ ਪ੍ਰਵਾਸੀ ਮਜ਼ਦੂਰ ਦਾ ਸਫਲ ਜਣੇਪਾ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ 108 ਸੇਵਾ ਦੇ ਈ. ਐੱਮ. ਟੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਮਲਕਾਣਾ ਭੱਠਾ 'ਤੇ ਕੰਮ ਕਰਦੀ ਪ੍ਰਵਾਸੀ ਮਜ਼ਦੂਰ ਰਾਮ ਨੰਦ ਦੀ ਪਤਨੀ ਰੂਪਵਤੀ ਨੂੰ ਜਣੇਪਾ ਲਈ ਤਲਵੰਡੀ ਸਾਬੋ ਲਿਜਾਣ ਲਈ ਸੱਦਾ ਮਿਲਦਿਆਂ ਜਿਉਂ ਹੀ ਉਹ ਉਕਤ ਭੱਠੇ 'ਤੇ ਪਹੁੰਚੇ ਤਾਂ ਰੂਪਵਤੀ ਤੋਂ ਜਦੋਂ ਉੱਠਿਆ ਨਾ ਗਿਆ ਤਾਂ ਸੈਂਟਰ ਦੇ ਐਮਰਜੈਂਸੀ ਡਾਕਟਰਾਂ ਨਾਲ ਫੋਨ 'ਤੇ ਰਾਬਤਾ ਕਰ ਕੇ ਉਹਨਾਂ ਨੇ ਰੂਪਵਤੀ ਦਾ ਜਣੇਪਾ ਭੱਠੇ ਦੇ ਕਵਾਟਰਾਂ ਵਿੱਚ ਹੀ ਕਰਵਾਇਆ ਇਸ ਜਣੇਪੇ ਦੌਰਾਨ ਰੂਪਵਤੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਜਣੇਪਾ ਹੋਣ ਤੋਂ ਬਾਅਦ 108 ਦੇ ਸਟਾਫ ਨੇ ਜੱਚਾ ਬੱਚਾ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਦੋਵੇਂ ਮਾਂ-ਪੁੱਤ ਤੰਦਰੁਸਤ ਹਨ। ਈ. ਐੱਮ. ਟੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਡੇਢ ਸਾਲ ਦੀ ਸੇਵਾ ਦੌਰਾਨ ਇਹ ਨੌਵਾਂ ਕੇਸ ਹੈ ਜੋ ਉਹਨਾਂ ਨੇ ਸਫਲਤਾ ਪੂਰਵਕ ਕੀਤਾ ਹੈ।

No comments:

Post Top Ad

Your Ad Spot