1 ਜਨਵਰੀ 2018 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਵੋਟਰ ਸੂਚੀਆਂ ਜਾਰੀ ਅਜੇ ਵੀ ਦਰਜ ਹੋ ਸਕਦੇ ਹਨ ਵੋਟਰ ਸੂਚੀ ਵਿਚ ਨਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 14 January 2018

1 ਜਨਵਰੀ 2018 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਵੋਟਰ ਸੂਚੀਆਂ ਜਾਰੀ ਅਜੇ ਵੀ ਦਰਜ ਹੋ ਸਕਦੇ ਹਨ ਵੋਟਰ ਸੂਚੀ ਵਿਚ ਨਾਮ

ਅੰਮਿ੍ਰਤਸਰ 13 ਜਨਵਰੀ (ਕੰਵਲਜੀਤ ਸਿੰਘ, ਪਰਗਟ ਸਿੰਘ)- ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 1 ਜਨਵਰੀ 2018 ਦੀ ਯੋਗਤਾ ਮਿਤੀ ਦੇ ਅਧਾਰ ਤੇ ਫੋਟੋ ਵੋਟਰ ਸੂਚੀ ਸਾਲ 2018 ਦੀ ਅੰਤਿਮ ਪ੍ਰਕਾਸ਼ਨਾ ਅੱਜ ਮਿਤੀ 13 ਜਨਵਰੀ 2018 ਨੂੰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਨਿਰਧਾਰਤ ਸਥਾਨਾ’ਤੇ ਕੀਤੀ ਗਈ ਹੈ। ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਬੰਧਤ ਪੋਲਿੰਗ ਬੂਥਾਂ,ਦਫ਼ਤਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਅੱਜ ਤੋਂ ਮਿਲਣਗੀਆਂ। ਇਸ ਮੌਕੇ ਸ੍ਰੀ ਸੁਭਾਸ਼ ਚੰਦਰ,ਪੀ.ਸੀ.ਐਸ.ਵਧੀਕ ਜਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮੂਹ ਰਾਜਨੀਤਿਕ ਪਾਰਟੀਆ ਦੇ ਸਕੱਤਰਾਂ/ਪ੍ਰਧਾਨਾਂ ਨਾਲ ਮੀਟਿੰਗ ਹਾਲ,ਬਚਤ ਭਵਨ,ਅੰਮਿ੍ਰਤਸਰ ਵਿਖੇ ਮੀਟਿੰਗ ਕੀਤੀ ਗਈ। ਅਤੇ ਹਦਾਇਤਾਂ ਅਨੁਸਾਰ ਅੰਤਿਮ ਪ੍ਰਕਾਸ਼ਤ ਵੋਟਰ ਸੂਚੀ ਅਨੁਪੂਰਕ ਸਾਲ,2018 ਦੀ ਇੱਕ ਕਾਪੀ ਅਤੇ ਬਿਨਾਂ ਫੋਟੋ ਵੋਟਰ ਸੂਚੀ ਦੀ ਸੀ.ਡੀ. ਦੀ ਇੱਕ-ਇਕ ਕਾਪੀ ਸਮੂਹ ਮਾਨਤਾ ਪ੍ਰਾਪਤ ਨੈਸ਼ਨਲ ਅਤੇ ਸਟੇਟ ਪਾਰਟੀਆਂ ਨੂੰ ਉਨਾਂ ਪਾਸੋਂ ਰਸੀਦ ਪ੍ਰਾਪਤ ਕਰਕੇ ਸਪਲਾਈ ਕੀਤੀ ਗਈ ਹੈ। ਵਧੀਕ ਜਿਲਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ। ਕਿ ਜੇਕਰ ਹੁਣ ਵੀ ਕਿਸੇ ਨਾਗਰਿਕ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਹੁਣ ਤੋਂ ਰਹਿ ਗਿਆ ਹੋਵੇ। ਤਾਂ ਉਹ ਫਾਰਮ 6 ਦੋ ਪਰਤਾ ਵਿੱਚ ਪੁਰ ਕਰਕੇ ਸਬੰਧਤ ਦਫ਼ਤਰ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਿਖੇ ਜਮਾਂ ਕਰਵਾ ਸਕਦਾ ਹੈ। ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਤੀਨਿਧੀ ਸ੍ਰੀ ਰਾਮ ਲਾਲ ਸ਼ਰਨ,ਬਹੁਜਨ ਸਮਾਜ ਪਾਰਟੀ ਦੇ ਪ੍ਰਤੀਨਿਧੀ ਸ੍ਰੀ ਗੁਰਬਖਸ਼ ਸਿੰਘ ਅਤੇ ਸ੍ਰੀ ਸਵਿੰਦਰ ਸਿੰਘ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਪ੍ਰਤੀਨਿਧੀ ਸ੍ਰੀ ਅਮਰਜੀਤ ਸਿੰਘ ਆਸਲ,ਸੀ.ਪੀ.ਆਈ (ਐਮ) ਦੇ ਪ੍ਰਤੀਨਿਧੀ ਸ੍ਰੀ ਅਵਤਾਰ ਸਿੰਘ,ਸ੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧੀ ਸ੍ਰੀ ਜਸਪਾਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਸ੍ਰੀ ਰਾਜਿੰਦਰ ਕੁਮਾਰ ਹਾਜਰ ਹੋਏ। ਇਹਨਾ ਤੋਂ ਇਲਾਵਾ ਸ੍ਰੀ ਰਾਕੇਸ਼ ਥਾਪਰ,ਚੋਣ ਤਹਿਸੀਲਦਾਰ,ਚੋਣ ਕਾਨੂੰਗੋ ਸ੍ਰੀ ਰਾਜਿੰਦਰ ਸਿੰਘ,ਅਮਰਿੰਦਰ ਸਿੰਘ ਅਤੇ ਸੌਰਭ ਖੋਸਲਾ ਵੀ ਹਾਜਰ ਸਨ।

No comments:

Post Top Ad

Your Ad Spot