ਕਹਾਣੀ--ਦੂਰ ਦੀ ਪਹੁੰਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 14 December 2017

ਕਹਾਣੀ--ਦੂਰ ਦੀ ਪਹੁੰਚ

ਹਰ ਪੰਦਰੀ ਦੀ ਤਰਾਂ ਪਿੰਡ ਜਾਣ ਦੀ ਜਲਦੀ ਨੇ ਸੁਬਹ ਜਲਦੀ ਹੀ ਉਠਾ ਦਿੱਤਾ ਸੀ। ਦੋ ਵਜੇ ਵਾਲੀ ਮਿੰਨੀ ਬੱਸ ਫੜਨ ਲਈ ਛੁੱਟੀ ਵੀ ਲੈ ਲਈ ਸੀ। ਇਸ ਮਿੰਨੀ ਨਾਲ ਵੀ ਚਾਰ ਕੁ ਮਹੀਨਿਆਂ ਤੋਂ ਇਕ ਵੱਖਰਾ ਜਿਹਾ ਲਗਾਵ ਹੋ ਚੁੱਕਾ ਸੀ। ਮਿੰਨੀ ਵਿੱਚ ਧਰਮਪ੍ਰੀਤ ਦੇ ਚੱਲਦੇ ਪੁਰਾਣੇ ਗਾਣੇ "ਤੇਰੇ ਘਰ ਵਿਚ ਸੁਣਿਆ ਹਾਣ ਦੀਏ ਚੁੰਨੀਆਂ ਨੂੰ ਗੋਟੇ ਲਗਦੇ ਨੇ" ਡਰਾਈਵਰ ਦੇ ਸੱਜਰੇ ਦਿਲ ਟੁੱਟੇ ਦੀ ਹਾਮੀ ਭਰਦੇ ਰਹਿੰਦੇ। ਮਿੰਨੀ ਵਿਚ 21 ਕਿਲੋਮੀਟਰ ਦਾ ਸਫ਼ਰ 45 ਮਿੰਟਾਂ ਵਿਚ ਕਰਨਾ ਹੋਲੀ ਚੱਲੋ ਦੇ ਸੁਨੇਹੇ ਨੂੰ ਅਮਲੀ ਰੂਪ ਦਿੰਦਾ ਸੀ।
ਬਾਜੇਖਾਨੇ ਤੱਕ ਦੀ ਟੁੱਟੀ ਸੜਕ 94 ਦੇ ਦੌਰ ਦੀਆਂ ਸੜਕਾਂ ਦੀ ਯਾਦ  ਕਰਾਉਂਦੀ ਸੀ। ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਸਾਡੀਆਂ ਬੰਬਾਂ ਵਾਲੀਆਂ ਬਠਿੰਡੇ ਤੱਕ ਦੀਆਂ ਸੜਕਾਂ ਜੋ ਰਾਵਲਪਿੰਡੀ ਐਕਸਪ੍ਰੈਸ ਵਾਂਗੂ ਬੱਸਾਂ ਨੂੰ ਰਫਤਾਰ ਦਿੰਦੀਆਂ ਹਨ। ਹੋਲੀ ਹੋਲੀ ਇਸ ਸਫਰ ਦਾ ਆਦੀ ਹੋ ਚੁੱਕਾ ਸੀ।
ਬਠਿੰਡੇ ਪਹੁੰਚਿਆ, ਧੁਰ ਪਿੰਡ ਤੱਕ ਦੀ ਬੱਸ ਸਹੀ ਟਾਈਮ ‘ਤੇ ਮਿਲ ਜਾਂਦੀ। ਬਠਿੰਡੇ ਪਹੁੰਚ ਕੇ ਸਭ ਆਪਣਾ ਆਪਣਾ ਜਾ ਮਹਿਸੂਸ ਹੋਣ ਲੱਗਦਾ। ਸਵਾਰੀਆਂ ਆਪਣੀ ਮੰਜ਼ਿਲ ‘ਤੇ ਉਤਰਦੀਆਂ ਅਤੇ ਚੜਦੀਆਂ ਰਹਿੰਦੀਆਂ ਪਰ ਇਸ ਵਾਰ ਜਿਉਣ ਸਿੰਘ ਵਾਲੇ ਤੋਂ ਚੜੇ ਸ਼ਰਾਬੀ ਨੇ ਹਿਸਾਬ ਆਲੇ ਮਾਸਟਰ ਦੇ ਫਾਰਮੂਲੇ ਵਾਂਗ ਆਪਣੇ ਕੁਜ ਸ਼ਬਦ "ਮੇਰੀ ਪਹੁੰਚ ਬਹੁਤ ਦੂਰ ਤੱਕ ਆ" ਮੇਰੇ ਦਿਮਾਗ ਵਿਚ ਪੱਕੇ ਕਰ ਦਿੱਤੇ ਸਨ। ਕੰਡਕਟਰ ਨਾਲ ਟਿਕਟ ਲਈ ਹੋਈ ਬਹਿਸ ਤੋਂ ਉਸਨੇ ਆਪਣੇ ਇਹ ਸ਼ਬਦ ਰੱਟਣੇ ਸ਼ੁਰੂ ਕਰ ਦਿੱਤੇ।
"ਬੰਬੇ ਕਲਕੱਤੇ ਦੇ ਗੇੜੇ ਮੇਰੇ ਨੀਆਈ ਦੀ ਤਰਾਂ ਨੇ, ਤੈਨੂੰ ਕੀ ਪਤਾ ਤੂੰ ਕੱਲ ਦਾ ਜਵਾਕ ਆ, ਮੇਰੀ ਪਹੁੰਚ ਬਹੁਤ ਦੂਰ ਤੱਕ ਆ, …..ਦੂਰ ਹੋ ਕੇ ਗੱਲ ਕਰ"।।
ਕੰਡਕਟਰ ਚੁਪ ਕਰਨ ਲਈ ਕਹਿੰਦਾ ਪਰ ਓਹਦੇ ਇਹੀ ਸ਼ਬਦ ਸੰਡੇ ਮੰਡੇ ਵਾਂਗੂ ਚੱਲੀ ਗਏ।
ਤਲਵੰਡੀ ਪਹੁੰਚੇ ਬੱਸ ਸਟੈਂਡ ਉੱਤਰਨ ਵੇਲੇ ਉਹ “ਦੂਰ ਤੱਕ ਪਹੁੰਚ ਵਾਲਾ” ਬਾਰੀ ਤੱਕ ਨੀ ਪਹੁੰਚ ਰਿਹਾ ਸੀ। ਸਵਾਰੀਆਂ ਤੇ ਕੰਡਕਟਰ ਮੁਸਕੜੀਏ ਹੱਸਣ ਲੱਗੇ ਪਰ ਮੈਂ ਥੋੜਾ ਜਿਹਾ ਸਹਾਰਾ ਦੇ ਕੇ ਓਹਦੀ ਦੂਰ ਦੀ ਪਹੁੰਚ ਬਾਰੀ ਤੱਕ ਕਰ ਦਿੱਤੀ। ਮੇਰੇ ਜ਼ਿਹਨ ‘ਚ ਓਹਦੀ ਦੂਰ ਤੱਕ ਪਹੁੰਚ ਵਾਲੀ ਗੱਲ ਅਜੇ ਵੀ ਚੱਲ ਰਹੀ ਸੀ ਜੋ ਉਹ ਉਤਾਰਣ ਤੋਂ ਬਾਅਦ ਵੀ ਬੋਲ ਰਿਹਾ ਸੀ "ਮੇਰੀ ਪਹੁੰਚ ਬਹੁਤ ਦੂਰ ਤੱਕ ਆ।"
-ਸਤਨਾਮ ਜੋੜਕੀਆਂ, 9465010304

No comments:

Post Top Ad

Your Ad Spot