ਸਫਾਈ ਕਰਮਚਾਰੀਆ ਨੇ ਨਗਰ ਕੌਂਸਲਰ ਖਿਲਾਫ ਦਿੱਤਾ ਧਰਨਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 1 December 2017

ਸਫਾਈ ਕਰਮਚਾਰੀਆ ਨੇ ਨਗਰ ਕੌਂਸਲਰ ਖਿਲਾਫ ਦਿੱਤਾ ਧਰਨਾ

ਦਿਨ ਬਦਲ ਗਏ ਰਾਤ ਬਦਲ ਗਈ ਬਦਲ ਗਈਆ ਸਰਕਾਰਾ
ਗਰੀਬ ਦੀ ਜਿੰਦਗੀ ਕਦੇ ਨਹੀ ਬਦਲੀ ਰੋ ਰੋ ਕਰੇ ਪੁਕਾਰਾ।
ਅਪਨੀ ਮਿਹਨਤ ਕਰਕੇ ਵੀ ਹੱਥ ਜੋਰਕੇ ਪਾਵੇ ਦੁਹਾਈ।
ਤਨਖ਼ਾਹਾ ਬਦਲੇ ਉਹ ਲੋਦੇ ਧਰਨੇ ਜੋ ਸਾਰੇ ਸਹਿਰ ਦੀਆ ਕਰਨ ਸਫਾਈ॥
ਇਸ ਧਰਨੇ ਨੂੰ ਮੌਜੂਦਾ ਕੋਂਸਲਰਾਂ ਨੇ ਦਿੱਤਾ ਸਮਾਰਥਨ
ਜੇ ਕਰ ਨਾ ਹੋਇਆ ਮਸਲਾ ਹੱਲ ਤਾਂ ਸੋਮਵਾਰ ਤੱਕ ਹੋਰ ਸੰਘਰਸ਼ ਤਿੱਖਾ ਕੀਤਾ ਜਾਵੇਗਾ
ਜੰਡਿਆਲਾ ਗੁਰੂ 1 ਦਸੰਬਰ  (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਅੱਜ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਖੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਖਿਲਾਫ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਵਾਰਡ ਨੰਬਰ 8 ਦੇ ਕੌਂਸਲਰ ਐਡਵੋਕੇਟ ਮਨੀ ਚੋਪੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਸਫਾਈ ਸੇਵਕਾਂ ਨਾਲ ਬਹੁਤ ਜ਼ਿਆਦਾ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਤਨਖਾਹਾਂ ਪੂਰੀਆਂ ਤੇ ਸਮੇਂ ਸਿਰ ਨ੍ਹ੍ਹੀ ਦਿੱਤੀਆਂ ਜਾ ਰਹੀਆਂ। ਜਦਕਿ ਈ ਪੀ ਐਫ ਬਕਾਇਆ ਵੀ ਪਿੱਛਲੇ ਕਰੀਬ 17 ਮਹੀਨਿਆਂ  ਤੋਂ ਨਹੀਂ ਦਿੱਤਾ ਜਾ ਰਿਹਾ। ਠੇਕੇਦਾਰ ਅਤੇ ਨਗਰ  ਕੌਂਸਲਰ ਦੇ ਕਰਮਚਾਰੀਆਂ ਉਪਰ ਇਲਾਜਮ ਲਾਉਂਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਤਨਖਾਹ ਡੀ ਸੀ ਰੇਟ ਦੇ ਮੁਤਾਬਿਕ ਨਹੀਂ ਦੇ ਰਹੇ ਅਤੇ ਜੋ ਦੇ ਰਹੇ ਹਨ ਉਹ ਵੀ ਸਮੇ ਸਿਰ ਨ੍ਹ੍ਹੀ ਦਿੱਤੀ ਜਾਂਦੀ । ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇੱਕ ਸਫਾਈ ਕਰਮਚਾਰੀ ਦੀ ਬੇਟੀ ਦਾ ਵਿਆਹ  ਵੀ ਅੱਜ ਸੀ ਪਰ ਉਸਨੂੰ ਤਨਖ਼ਾਹ ਨਹੀ ਮਿਲੀ ।ਜਿਸ ਕਰਕੇ ਉਸਨੂੰ ਆਰਥਿਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ।ਇਸ ਤੋਂ ਇਲਾਵਾ ਦੂਜੇ ਕੌਂਸਲਰਾਂ ਨੇ ਕਿਹਾ ਇਸ ਮਾਮਲੇ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਹੋਈ ਹੈ ਜਿਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਾਚਾਰ ਕਰਨ ਵਾਲੇ ਕਰਮਚਾਰੀ ਦੇ ਨਾਮਾ ਤੋਂ ਪਰਦਾ ਉੱਠ ਸਕੇ ਅਤੇ ਸਫਾਈ ਸੇਵਕਾਂ ਨਾਲ ਹੋ  ਰਹੀ ਧੱਕੇਸ਼ਾਹੀ  ਦਾ ਉਨਾਂ ਨੂੰ ਇਨਸਾਫ ਮਿਲ ਸਕੇ।  ਇਸ ਤੋਂ ਇਲਾਵਾ ਵਾਰਡ ਨੰਬਰ 8 ਦੇ ਕੌਂਸਲਰ ਮਨੀ ਚੋਪੜਾ ਨੇ ਕਿਹਾ ਕਿ ਠੇਕੇਦਾਰ ਨੇ  ਮਿਉਂਸਿਪਲ ਐਕਟ ਦੀਆਂ ਖੂਬ ਧੱਜੀਆਂ ਉਡਾ ਕੇ ਇਨ੍ਹਾਂ ਦਾ ਆਰਥਿਕ  ਸ਼ੋਸ਼ਣ ਕੀਤਾ ਜਾ ਰਿਹਾ ਹੈ ।ਇਸ ਮੌਕੇ  ਮਨਦੀਪ ਢੋਟ ,ਅਵਤਾਰ ਸਿੰਘ ਕਾਲਾ ਕੌਂਸਲਰ, ਹਰਜਿੰਦਰ ਸਿੰਘ ਬਾਹਮਣ ਕੌਂਸਲਰ, ਰਵਿੰਦਰ ਕੁਮਾਰ ਮੋਨੂੰ, ਸਨੀ, ਬਲਵਿੰਦਰ ਸਿੰਘ ਬਿੰਦੀ, ਗੋਵਿੰਦਾ, ਲਾਲ ਚੰਦ, ਕਾਲਾ, ਬਿੱਟੂ, ਵਿਜੈ, ਮਨਜੀਤ ਸਿੰਘ, ਸੰਜੀਵ ਆਦਿ ਹਾਜਿਰ ਸ਼ਨ।

No comments:

Post Top Ad

Your Ad Spot