ਪੰਜਾਬ ਨਰਸਿੰਗ ਕਾਲਜ ਨੰਗਲਾ ਵਿਖੇ ਹੋਇਆ ਸਿੱਖਿਆਰਥੀਆਂ ਦਾ ਵਿਦਾਇਗੀ ਸਮਾਰੋਹ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 13 December 2017

ਪੰਜਾਬ ਨਰਸਿੰਗ ਕਾਲਜ ਨੰਗਲਾ ਵਿਖੇ ਹੋਇਆ ਸਿੱਖਿਆਰਥੀਆਂ ਦਾ ਵਿਦਾਇਗੀ ਸਮਾਰੋਹ

ਤਲਵੰਡੀ ਸਾਬੋ, 12 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨੰਗਲਾ ਵਿਖੇ ਸਥਿਤ ਪੰਜਾਬ ਇੰਸਟੀਚਿਊਟ ਆਫ ਨਰਸਿੰਗ ਦੇ ਸੈਸ਼ਨ 2015-17 ਦੇ ਸਿੱਖਿਆਰਥੀਆਂ ਨੂੰ ਵਿਦਾਇਗੀ ਪਾਰਟੀ ਅਤੇ ਸੈਸ਼ਨ 2017-19 ਦੇ ਸਿੱਖਿਆਰਥੀਆਂ ਨੂੰ ਫਰੈਸ਼ਰ ਪਾਰਟੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੈਡਮ ਸ਼ਿਵਾਨੀ ਗੋਇਲ, ਮੈਡਮ ਅਮਰਿੰਦਰ ਕੌਰ ਅਤੇ ਮੈਡਮ ਹਰਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਇੱਕ ਸੱਭਿਆਚਾਰਿਕ ਪ੍ਰੋਗਰਾਮ ਦੌਰਾਨ ਨਰਸਿੰਗ ਦੇ ਸਿੱਖਿਆਰਥੀਆਂ ਨੇ ਗੀਤ, ਭੰਗੜਾ, ਗਰੁੱਪ ਡਾਂਸ ਤੋਂ ਇਲਾਵਾ ਬੁੱਝੋ ਤੇ ਕਰੋ ਪ੍ਰੋਗਰਾਮ ਤਹਿਤ ਇੱਕ ਕੁਇਜ਼ ਮੁਕਾਬਲਾ ਕਰਵਾਇਆ ਜਿਸ ਵਿੱਚ ਸਾਰੇ ਸਿੱਖਿਆਰਥੀਆਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਪਾਰਟੀ ਵਿੱਚ ਕਾਲਜ ਮੈਨਜਮੈਂਟ ਮੈਂਬਰ ਅਤੇ ਪਾੱਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਤੋਂ ਇਲਾਵਾ ਈ. ਟੀ. ਟੀ ਵਿਭਾਗ ਦੇ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਨੇ ਹਾਜ਼ਰੀ ਭਰੀ। ਮਿਸ ਫ੍ਰੈਸ਼ਰ ਜਸਵਿੰਦਰ ਕੌਰ ਅਤੇ ਮਿਸ ਫੈਅਰਵੈੱਲ ਹਰਪ੍ਰੀਤ ਕੌਰ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਅਤੇ ਬੱਚਿਆਂ ਵੱਲੋਂ ਅਲਵਿਦਾ ਹੋ ਰਹੇ ਬੱਚਿਆਂ ਨੂੰ ਤੋਹਫੇ ਦੇ ਕੇ ਵਿਦਾ ਕੀਤਾ। ਸਟੇਜ ਦੀ ਸਮੁੱਚੀ ਕਾਰਵਾਈ ਹਰਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ ਬਾਖੂਬੀ ਨਿਭਾਈ।

No comments:

Post Top Ad

Your Ad Spot