ਨਸਬੰਦੀ ਪੰਦਰਵਾੜਾ ਦੌਰਾਨ ਨਸਬੰਦੀ ਕੇਸਾਂ ਵਾਲਿਆਂ ਨੂੰ ਵੰਡੇ ਕੰਬਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 14 December 2017

ਨਸਬੰਦੀ ਪੰਦਰਵਾੜਾ ਦੌਰਾਨ ਨਸਬੰਦੀ ਕੇਸਾਂ ਵਾਲਿਆਂ ਨੂੰ ਵੰਡੇ ਕੰਬਲ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਪਿਛਲੇ ਮਹੀਨੇ ਮਨਾਏ ਗਏ ਨਸਬੰਦੀ ਪੰਦਰਵਾੜੇ ਤਹਿਤ ਨਸਬੰਦੀ ਕਰਵਾਉਣ ਵਾਲੇ ਕੇਸਾਂ ਕੰਬਲ ਵੰਡੇ ਗਏ। ਕੰਬਲ ਵੰਡਣ ਦੀ ਇਹ ਰਸਮ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਵੱਲੋਂ ਕੀਤੀ ਗਈ ਅਤੇ ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਮੋਂਗਾ ਜਿਲ੍ਹਾ ਸਿਹਤ ਅਫਸਰ ਵੀ ਮੌਜੂਦ ਸਨ।
ਇਸ ਮੌਕੇ ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਸਮੂਹ ਫੀਲਡ ਸਟਾਫ ਅਤੇ ਆਸ਼ਾ ਫੈਸਿਲੀਟੇ੍ਰਟਰਜ਼ ਦੇ ਯਤਨਾਂ ਸਦਕਾ ਜਿਲ੍ਹਾ ਬਠਿੰਡਾ ਦੇ ਬਲਾਕਾਂ ਵਿੱਚੋਂ ਨਸਬੰਦੀ ਕੇਸ ਕਰਵਾਉਣ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਸੁਰਿੰਦਰ ਕੁਮਾਰ ਬ੍ਰਾਂਚ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਕੁੱਲ 13 ਕੇਸ ਬਠਿੰਡਾ ਵਿਖੇ ਹੋਏ ਅਤੇ ਬਾਅਦ ਵਿੱਚ 5 ਕੇਸ ਹਸਪਤਾਲ ਤਲਵੰਡੀ ਸਾਬੋ ਵਿਖੇ ਹੋਏ ਸਨ।
ਇਸ ਮੌਕੇ ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਸਮੂਹ ਫੈਸਲੀਟੇ੍ਰਟਰਜ਼ ਨੂੰ ਅਤੇ ਮੋਟੀਵੇਟਰਾਂ ਨੂੰ ਵੀ ਕੰਬਲ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਨਸਬੰਦੀ ਪੂਰਾ ਚੀਰਾ ਰਹਿਤ ਅਪੇ੍ਰਸ਼ਨ ਹੈ ਅਤੇ ਇਸ ਨਾਲ ਕੋਈ ਮਰਦਾਨਾ ਕਮਜੋਰੀ ਵੀ ਨਹੀਂ ਆਉਂਦੀ। ਨਸਬੰਦੀ ਕੇਸ ਕਰਵਾਉਣ ਵਾਲੇ ਨੂੰ 1100 ਰੁਪਏ ਅਤੇ ਮੋਟੀਵੇਟਰ ਨੂੰ 200 ਰੁਪਏ ਸਿਹਤ ਵਿਭਾਗ ਵੱਲੋਂ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਭਵਿਖ ਵਿੱਚ ਇਹ ਕੇਸ ਤਲਵੰਡੀ ਸਾਬੋ ਸਿਵਲ ਹਸਪਤਾਲ ਵਿਖੇ ਹੀ ਡਾ. ਦਰਸ਼ਨ ਕੌਰ ਜਨਰਲ ਸਰਜਨ ਵੱਲੋਂ ਕੀਤੇ ਜਾਇਆ ਕਰਨਗੇ। ਇਸ ਮੌਕੇ ਸ. ਸੁਖਦੇਵ ਸਿੰਘ ਐੱਸ. ਆਈ., ਸ੍ਰੀ ਕੁਲਦੀਪ ਸਿੰਘ ਐੱਸ. ਆਈ., ਸ੍ਰੀ ਰਮੇਸ਼ ਕੁਮਾਰ ਚੀਫ ਫਾਰਮਾਸਿਸਟ ਅਤੇ ਸ. ਗੁਰਪ੍ਰੀਤ ਸਿੰਘ ਮਲਟੀਪਰਪਜ ਹੈਲਥ ਵਰਕਰਜ਼ ਹਾਜ਼ਰ ਸਨ।

No comments:

Post Top Ad

Your Ad Spot